ਚੰਡੀਗੜ੍ਹ: ਕੋਰੋਨਾ ਵਾਇਰਸ ਸੰਕਟ ਦੌਰਾਨ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਮਜ਼ਦੂਰਾਂ ਦੀ ਸਹਾਇਤਾ ਲਈ ਡਟਿਆ ਰਿਹਾ। ਹੁਣ ਸੋਨੂ ਸੂਦ ਅਜਿਹੇ ਮਜ਼ਦੂਰਾਂ ਦੇ ਪਰਿਵਾਰ ਦੀ ਮਦਦ ਕਰੇਗਾ ਜੋ ਲੌਕਡਾਊਨ 'ਚ ਆਪਣੇ ਆਪਣੇ ਘਰ ਜਾਂਦੇ ਸਮੇਂ ਜ਼ਖਮੀ ਹੋਏ ਜਾਂ ਮਾਰੇ ਗਏ।
ਸੋਨੂੰ ਸੂਦ ਅਜਿਹੇ ਲੋਕਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕੇਗਾ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕਰੇਗਾ। ਬਾਲੀਵੁੱਡ ਅਦਾਕਾਰ ਸੋਨੂੰ ਸੂਦ ਹੁਣ ਤੁਕ ਵੀ ਬੱਸ, ਰੇਲ ਤੇ ਹਵਾਈ ਜਹਾਜ਼ ਰਾਹੀਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ।
ਕੋਰੋਨਾ ਦਾ ਵਧਿਆ ਖਤਰਾ, ਪੰਜਾਬ 'ਚ ਅੱਜ ਤੋਂ ਮੁੜ ਸਖਤੀ, ਜਾਣੋ ਨਵੀਆਂ ਗਾਈਡਲਾਈਨਜ਼
ਸੋਨੂੰ ਸੂਦ ਤੋਂ ਲੋਕ ਅਜੇ ਵੀ ਟਵਿੱਟਰ ਰਾਹੀਂ ਮਦਦ ਦੀ ਮੰਗ ਕਰ ਰਹੇ ਹਨ। ਰਿਪੋਰਟਾਂ ਮੁਤਾਬਕ ਸੋਨੂੰ ਸੂਦ ਤੇ ਉਨ੍ਹਾਂ ਦੀ ਟੀਮ ਅਜਿਹੇ 400 ਪਰਵਾਸੀ ਮਜ਼ਦੂਰਾਂ ਦੇ ਪਰਿਵਾਰਾਂ ਦੀ ਮਦਦ ਕਰੇਗੀ ਜਿਨ੍ਹਾਂ ਦੀ ਮੌਤ ਹੋ ਗਈ ਜਾਂ ਜਿਹੜੇ ਜ਼ਖਮੀ ਹੋਏ ਸਨ। ਸੋਨੂੰ ਤੇ ਉਸ ਦੀ ਦੋਸਤ ਨੀਤੀ ਗੋਇਲ ਹੁਣ ਇਨ੍ਹਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣਗੇ।
ਕੁਵੈਤ 'ਚ ਫਸੇ 177 ਪੰਜਾਬੀ ਪਹੁੰਚੇ ਵਾਪਸ, ਸੁਣੋ ਤਸ਼ੱਦਦ ਦੀ ਦਰਦਨਾਕ ਕਹਾਣੀ
ਮੌਸਮ ਵਿਭਾਗ ਦਾ ਯੈਲੋ ਅਲਰਟ, ਪੰਜਾਬ-ਹਰਿਆਣਾ 'ਚ ਜਲਥਲ, ਦਿੱਲੀ 'ਚ ਨਹੀਂ ਪਵੇਗਾ ਮੀਂਹ
ਹਾਲ ਹੀ ਵਿੱਚ, ਸੋਨੂੰ ਸੂਦ ਨੇ ਕਿਹਾ, "ਤੁਸੀਂ ਉਸ ਵਕ਼ਤ ਸਫਲਤਾ ਹਾਸਿਲ ਕਰਦੇ ਹੋ, ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ, ਨਹੀਂ ਤਾਂ ਤੁਸੀਂ ਅਸਫਲ ਹੋ ਜਾਂਦੇ ਹੋ।"
ਮੁੜ ਆਈ Tic Tok ਐਪ, ਜਲੰਧਰ ਦੇ ਇੰਜੀਨੀਅਰ ਦਾ ਕਮਾਲ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ