ਜਦ ਕੋਈ ਇੱਕ ਵੀ ਸੱਪ ਦੇਖ ਲਵੇ ਤਾਂ ਉਸ ਦੀ ਜਾਨ 'ਤੇ ਬਣ ਆਉਂਦੀ ਹੈ, ਪਰ ਸੋਚੋ ਜੇ ਤੁਸੀਂ ਇਕੱਠੇ ਹੀ ਦਰਜਨ ਕੋਬਰਾ ਸੱਪ ਦੇਖੋ ਤਾਂ ਤੁਹਾਡਾ ਕੀ ਹਾਲ ਹੋਵੇਗਾ। ਅਜਿਹਾ ਹੀ ਮਾਮਲਾ ਯੂਪੀ ਦੇ ਫਤਿਹਪੁਰ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ, ਜਿੱਥੇ ਅਚਾਨਕ ਘਰ ਦੀ ਜ਼ਮੀਨ 'ਚੋਂ ਦਰਜਨ ਤੋਂ ਵੱਧ ਕੋਬਰਾ ਸੱਪ ਨਿਕਲ ਆਏ। ਇੰਨਾ ਹੀ ਨਹੀਂ, ਉਨ੍ਹਾਂ ਨਾਲ 24 ਹੋਰ ਸੱਪ ਵੀ ਮਿਲੇ। ਇਸ ਨੂੰ ਵੇਖਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਪੇਰੇ ਨੇ ਸਾਰੇ ਸੱਪਾਂ ਨੂੰ ਬਹੁਤ ਧਿਆਨ ਨਾਲ ਫੜ ਲਿਆ ਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡ ਦਿੱਤਾ।
ਇੱਥੇ ਚੈੱਕ ਕਰੋ 12ਵੀਂ ਦਾ ਰਿਜ਼ਲਟ, cbseresults.nic.in 'ਤੇ ਵੀ ਅਪਲੋਡ
ਲੋਕਾਂ ਦਾ ਕਹਿਣਾ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਕੋਬਰਾ ਸੱਪ ਮਿਲਣ ਕਾਰਨ ਪਿੰਡ ਵਾਸੀਆਂ ਵਿੱਚ ਹੈਰਾਨੀ ਤੇ ਡਰ ਹੈ। ਇਸ ਲਈ ਉਥੇ ਹੀ, ਸਪੇਰੇ ਨੂੰ ਕੋਬਰਾ ਸੱਪ ਫੜਨ ਲਈ ਬੁਲਾਇਆ ਗਿਆ ਸੀ। ਜਦੋਂ ਸਪੇਰੇ ਮੈ ਇਕ-ਇਕ ਕਰਕੇ ਉਨ੍ਹਾਂ ਸੱਪਾਂ ਦੇ ਝੁੰਡ ਨੂੰ ਬਾਹਰ ਕੱਢਿਆ, ਤਾਂ ਲੋਕ ਹੈਰਾਨ ਰਹਿ ਗਏ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਉਮੀਦ ਨਹੀਂ ਸੀ ਕਿ ਇਸ ਘਰ ਵਿੱਚ ਇੰਨੇ ਸਾਰੇ ਸੱਪ ਨਿਕਲਣਗੇ।
ਕੋਰੋਨਾ ਦੇ ਕਹਿਰ ਕਰਕੇ ਸਰਕਾਰ ਫਿਕਰਮੰਦ, ਹੁਣ ਫਿਰ ਹੋਵੇਗਾ ਲੌਕਡਾਊਨ
ਸਪੇਰੇ ਦਾ ਕਹਿਣਾ ਹੈ ਕਿ ਇਹ ਸੱਪ ਕਿੰਗ ਕੋਬਰਾ ਸੱਪ ਦੇ ਤੌਰ 'ਤੇ ਜਾਣੇ ਜਾਂਦੇ ਹਨ। ਇਹ ਕੁਦਰਤ 'ਚ ਬਹੁਤ ਜ਼ਹਿਰੀਲੇ ਹਨ। ਇਸ ਘਰ ਵਿੱਚ ਇੱਕ ਦਰਜਨ ਤੋਂ ਵੱਧ ਕੋਬਰਾ ਸੱਪ ਸਾਹਮਣੇ ਆਏ ਹਨ। ਸਪੇਰੇ ਦੀ ਮਦਦ ਨਾਲ ਸਾਰੇ ਕੋਬਰਾ ਫੜੇ ਗਏ ਤੇ ਜੰਗਲ 'ਚ ਸੁਰੱਖਿਅਤ ਛੱਡ ਦਿੱਤੇ ਗਏ ਹਨ। ਸਪੇਰੇ ਨੇ ਦੱਸਿਆ ਕਿ ਇੱਥੇ ਲਗਪਗ 22 ਛੋਟੇ ਸੱਪ ਸੀ। ਉਥੇ ਦੋ ਵੱਡੇ ਸੱਪ ਵੀ ਸੀ। ਜਦੋਂ ਸਪੇਰੇ ਨੇ ਸਾਰੇ ਕੋਬਰਾ ਸੱਪਾਂ ਨੂੰ ਫੜ ਲਿਆ ਤਾਂ ਕਿਧਰੇ ਘਰ ਦੇ ਲੋਕ ਨੇ ਸੁਖ ਦਾ ਸਾਹ ਲਿਆ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਘਰ ਦੀ ਜ਼ਮੀਨ 'ਚੋਂ ਨਿਕਲੇ ਦਰਜਨ ਤੋਂ ਵੱਧ ਕੋਬਰਾ ਸੱਪ, ਘਰ ਵਾਲਿਆਂ ਦੇ ਸੁੱਕੇ ਸਾਹ
ਏਬੀਪੀ ਸਾਂਝਾ
Updated at:
13 Jul 2020 11:46 AM (IST)
ਯੂਪੀ ਦੇ ਫਤਿਹਪੁਰ ਜ਼ਿਲ੍ਹੇ 'ਚ ਅਚਾਨਕ ਘਰ ਦੀ ਜ਼ਮੀਨ 'ਚੋਂ ਦਰਜਨ ਤੋਂ ਵੱਧ ਕੋਬਰਾ ਸੱਪ ਨਿਕਲ ਆਏ। ਇੰਨਾ ਹੀ ਨਹੀਂ, ਉਨ੍ਹਾਂ ਨਾਲ 24 ਹੋਰ ਸੱਪ ਵੀ ਮਿਲੇ। ਇਸ ਨੂੰ ਵੇਖਣ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਸਪੇਰੇ ਨੇ ਸਾਰੇ ਸੱਪਾਂ ਨੂੰ ਬਹੁਤ ਧਿਆਨ ਨਾਲ ਫੜ ਲਿਆ ਤੇ ਉਨ੍ਹਾਂ ਨੂੰ ਜੰਗਲ ਵਿੱਚ ਛੱਡ ਦਿੱਤਾ।
- - - - - - - - - Advertisement - - - - - - - - -