ਚੰਡੀਗੜ੍ਹ: ਸੀਬੀਐਸਈ ਦੇ 12ਵੀਂ ਦੇ ਨਤੀਜੇ ਜਾਰੀ ਕਰ ਦਿੱਤੇ ਗਏ ਹਨ। ਇਸ ਦੇ ਜਾਰੀ ਹੋਣ ਨਾਲ ਤਕਰੀਬਨ 30 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਤੁਸੀਂ ਹੇਠਾਂ ਦੱਸੀਆਂ ਗਈਆਂ ਐਪਸ ਤੋਂ ਰਿਜ਼ਲਟ ਜਾਣ ਸਕਦੇ ਹੋ।


ਉਮੰਗ ਐਪ:

ਜੇ ਵਿਦਿਆਰਥੀ ਚਾਹੁੰਦੇ ਹਨ, ਤਾਂ ਉਹ 'ਉਮੰਗ' ਮੋਬਾਈਲ ਪਲੇਟਫਾਰਮ ਦੀ ਸਹਾਇਤਾ ਨਾਲ ਆਪਣੇ ਨਤੀਜੇ ਵੀ ਵੇਖ ਅਤੇ ਡਾਊਨਲੋਡ ਕਰ ਸਕਦੇ ਹਨ। ਇਹ ਮੋਬਾਈਲ ਪਲੇਟਫਾਰਮ ਐਂਡਰਾਇਡ, ਆਈਓਐਸ ਅਤੇ ਵਿੰਡੋਜ਼ 'ਤੇ ਅਧਾਰਤ ਸਮਾਰਟ ਫੋਨਾਂ ਲਈ ਹੈ। ਇਹ ਐਪਲੀਕੇਸ਼ਨ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਤੇ ਆਈ ਟੀ ਮੰਤਰਾਲੇ ਦੁਆਰਾ ਤਿਆਰ ਕੀਤਾ ਗਿਆ ਹੈ।

ਅੱਜ ਆਉਣਗੇ 10ਵੀਂ ਤੇ 12ਵੀਂ ਦੇ ਨਤੀਜੇ, 30 ਲੱਖ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ

ਡੀਜਿਲੌਕਰ :

ਇਸੇ ਤਰ੍ਹਾਂ ਵਿਦਿਆਰਥੀ ਡਿਜੀਲੋਕਰ ਤੋਂ ਆਪਣੀ ਡਿਜੀਟਲ ਮਾਰਕਸ਼ੀਟ ਵੀ ਡਾਊਨਲੋਡ ਕਰ ਸਕਦੇ ਹਨ। ਸੀਬੀਐਸਈ ਦਾ ਮੰਜੂਸ਼ਾ ਨਤੀਜਾ ਵੀ ਇਸ ਨਾਲ ਇੰਟੀਗ੍ਰੇਟਿਡ ਹੈ। ਇਸ ਸੇਵਾ ਤਕ ਪਹੁੰਚਣ ਲਈ ਆਨਲਾਈਨ ਅਡਰੈਸ digilocker.gov.in. ਹੈ।

ਕੋਰੋਨਾ ਦੇ ਕਹਿਰ ਕਰਕੇ ਸਰਕਾਰ ਫਿਕਰਮੰਦ, ਹੁਣ ਫਿਰ ਹੋਵੇਗਾ ਲੌਕਡਾਊਨ

ਇੰਨਾ ਹੀ ਨਹੀਂ ਸੀਬੀਐਸਈ ਨੇ ਸੀਬੀਐਸਈ ਵਿਦਿਆਰਥੀਆਂ ਨੂੰ ਡੀਜਿਲੌਕਰ ਕਰੀਡੇਂਸ਼ੀਅਲਸ ਪੱਤਰ ਵੀ ਭੇਜ ਦਿੱਤੇ ਹਨ। ਜਿਸ ਦੀ ਵਰਤੋਂ ਨਾਲ ਉਹ ਆਪਣੀ ਮਾਰਕਸ਼ੀਟ ਡਾਊਨਲੋਡ ਕਰ ਸਕਦੇ ਹਨ। ਇਹ ਭਾਰਤ ਸਰਕਾਰ ਦੀ ਇਕ ਪਹਿਲ ਹੈ ਜੋ ਕਿ ਵਰਤੋਂ 'ਚ ਬਿਲਕੁਲ ਸੁਰੱਖਿਅਤ ਹੈ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Education Loan Information:

Calculate Education Loan EMI