ਨਵੀਂ ਦਿੱਲੀ: ਸਿਧਾਰਥ ਸ਼ੁਕਲਾ ਦੇ ਬਿੱਗ ਬੌਸ 13 ਜਿੱਤਣ ਤੋਂ ਬਾਅਦ ਇਹ ਕਿਆਸ ਲਾਏ ਜਾ ਰਹੇ ਸੀ ਕਿ ਉਹ ਸਲਮਾਨ ਖਾਨ ਦੀ ਅਪਕਮਿੰਗ ਫਿਲਮ 'ਰਾਧੇ-ਯੋਰ ਮੋਸਟ ਵਾਂਟੇਡ ਭਾਈ' 'ਚ ਨਜ਼ਰ ਆਉਣਗੇ। ਉੱਥੇ ਹੀ ਹੁਣ ਇਹ ਖ਼ਬਰ ਆ ਰਹੀ ਹੈ ਕਿ ਉਹ ਆਪਣੇ ਬਿਜ਼ੀ ਸ਼ਡਿਊਲ ਕਾਰਨ ਸਲਮਾਨ ਦੀ ਫਿਲਮ 'ਚ ਨਜ਼ਰ ਨਹੀਂ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਬਿੱਗ ਬੌਸ ਦੇ ਘਰ 'ਚੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਕੋਲ ਕਈ ਪ੍ਰੋਜੈਕਟ ਆ ਰਹੇ ਸਨ।


ਦੱਸ ਦਈਏ ਕਿ ਸਲਮਾਨ ਖਾਨ ਪਹਿਲਾਂ ਹੀ ਆਪਣੀ ਇਸ ਫਿਲਮ ਲਈ ਗੌਤਮ ਗੁਲਾਟੀ ਨੂੰ ਕਾਸਟ ਕਰਨ ਜਾ ਰਹੇ ਹਨ। ਉੱਥੇ ਹੀ ਅਜਿਹੀਆਂ ਅਟਕਲਾਂ ਹਨ ਕਿ ਗੌਤਮ ਗੁਲਾਟੀ ਦੇ ਇਸ ਦੌੜ 'ਚੋਂ ਬਾਹਰ ਹੋਣ ਤੋਂ ਬਾਅਦ ਸਿਧਾਰਥ ਸ਼ੁਕਲਾ ਨੂੰ ਇਸ ਰੋਲ 'ਚ ਦੇਖਿਆ ਜਾ ਰਿਹਾ ਸੀ। ਗੌਤਮ ਗੁਲਾਟੀ ਬਿੱਗ ਬੌਸ ਸੀਜ਼ਨ 8 ਦੇ ਵਿਜੇਤਾ ਰਹਿ ਚੁੱਕੇ ਹਨ।