Sidhu Moose Wala Drippy: ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ 'ਡਰਿੱਪੀ' ਹਾਲ ਹੀ 'ਚ ਰਿਲੀਜ਼ ਹੋਇਆ ਹੈ। ਉਸ ਦੇ ਨਵੇਂ ਗਾਣੇ ਨੂੰ ਰਿਲੀਜ਼ ਹੁੰਦੇ ਹੀ ਮਿਲੀਅਨ ਵਿੱਚ ਵਿਊਜ਼ ਮਿਲੇ ਸੀ। ਉਸ ਦਾ ਯੂਟਿਊਬ 'ਤੇ ਮਿਊਜ਼ਿਕ ਲਈ ਨੰਬਰ 1 'ਤੇ ਟਰੈਂਡ ਕਰ ਰਿਹਾ ਹੈ। ਉਸ ਦੇ ਨਵੇਂ ਗਾਣੇ ਨੂੰ 4 ਦਿਨਾਂ ਨੂੰ 1 ਕਰੋੜ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਹੁਣ ਮੂਸੇਵਾਲਾ ਨੂੰ ਲੈਕੇ ਇੱਕ ਹੋਰ ਨਵੀਂ ਅਪਡੇਟ ਆ ਰਹ ਹੈ, ਜਿਸ ਬਾਰੇ ਜਾਣ ਕੇ ਉਸ ਦੇ ਫੈਨਜ਼ ਖੁਸ਼ ਹੋ ਜਾਣਗੇ। ਗੀਤ 'ਚ ਇਕ ਵੀ ਫਰੇਮ ਨਹੀਂ ਹੈ, ਫਿਰ ਵੀ ਗੀਤ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲ ਰਿਹਾ ਹੈ।
ਸਿੱਧੂ ਦਾ ਗਾਣਾ 'ਡਰਿੱਪੀ' ਪੂਰੀ ਦੁਨੀਆ 'ਚ ਯਾਨਿ ਵਰਲਡਵਾਈਡ 6ਵੇਂ ਨੰਬਰ 'ਤੇ ਟਰੈਂਡ ਕਰ ਰਿਹਾ ਹੈ। ਦੱਸ ਦਈਏ ਕਿ ਦੁਨੀਆ ਭਰ ਦੇ ਮਿਊਜ਼ਿਕ ਚਾਰਟਸ 'ਤੇ ਇਹ ਗਾਣਾ ਟੌਪ 'ਤੇ ਹੈ। ਨਿਊ ਜ਼ੀਲੈਂਡ 'ਚ ਨੰਬਰ 1, ਆਸਟਰੇਲੀਆ 'ਚ ਨੰਬਰ 4, ਦੁਬਈ ਤੇ ਇੰਡੀਆ ਦੇ ਚਾਰਟਸ 'ਤੇ ਨੰਬਰ 4 'ਤੇ ਟਰੈਂਡ ਕਰ ਰਿਹਾ ਹੈ। ਇਸ ਗਾਣੇ 'ਚ ਸਿੱਧੂ ਨੇ ਵਿਦੇਸ਼ੀ ਰੈਪਰ ਏਆਰ ਪੈਸਲੇ ਨਾਲ ਕੋਲੈਬ ਕੀਤਾ ਸੀ। ਗਾਣੇ ਨੂੰ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਨੇ ਰਿਲੀਜ਼ ਕੀਤਾ ਸੀ।
ਇੰਨਾ ਹੀ ਨਹੀਂ, ਇਹ ਗਾਣਾ ਕੈਨੇਡਾ ਐਪਲ ਮਿਊਜ਼ਿਕ ਦੇ ਟਾਪ ਗੀਤਾਂ ਦੇ ਦੂਜੇ ਸਥਾਨ 'ਤੇ ਵੀ ਟ੍ਰੈਂਡ ਕਰ ਰਿਹਾ ਹੈ। ਡਰਿੱਪੀ ਨੇ ਸੱਚਮੁੱਚ ਇੱਕ ਹੋਰ ਰਿਕਾਰਡ ਕਾਇਮ ਕੀਤਾ ਹੈ ਅਤੇ ਇਹ ਗੀਤ ਪੰਜਾਬੀ ਸੰਗੀਤ ਉਦਯੋਗ ਦੇ ਮਹਾਨ ਗਾਇਕ ਸਿੱਧੂ ਮੂਸੇਵਾਲਾ ਦੀਆਂ ਚੰਗੀਆਂ ਯਾਦਾਂ ਬਾਰੇ ਹੈ।
ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੂੰ 20 ਮਹੀਨੇ ਹੋ ਚੁੱਕੇ ਹਨ। ਆਉਂਦੀ 29 ਮਈ 2024 ਨੂੰ ਉਸ ਦੀ ਮੌਤ ਨੂੰ 2 ਸਾਲ ਪੂਰੇ ਹੋ ਜਾਣਗੇ। ਉਸ ਦੇ ਮਰਨ ਤੋਂ ਬਾਅਦ ਵੀ ਫੈਨਜ਼ ਦੇ ਵਿਚਾਲੇ ਉਸ ਦਾ ਜਲਵਾ ਬਰਕਰਾਰ ਹੈ। ਫੈਨਜ਼ ਮੂਸੇਵਾਲਾ ਦੇ ਗੀਤਾਂ ਦਾ ਬੇਸਵਰੀ ਨਾਲ ਇੰਤਜ਼ਾਰ ਕਰਦੇ ਹਨ।