SIdhu Moose Wala Song Tibbeyan Da Putt: ਪੰਜਾਬੀ ਗਾਇਕੀ ਤੇ ਰੈਪ ਦਾ ਕਿੰਗ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ 'ਚ ਨਹੀਂ ਹੈ, ਪਰ ਉਸ ਦੇ ਗਾਏ ਗਾਣੇ ਅੱਜ ਤੱਕ ਲੋਕਾਂ ਦੀ ਜ਼ੁਬਾਨ 'ਤੇ ਹਨ। 29 ਮਈ ਨੂੰ ਸਿੱਧੂ ਦੀ ਮੌਤ ਨੂੰ 1 ਸਾਲ ਪੂਰਾ ਹੋਇਆ ਹੈ। ਇਸ ਮੌਕੇ 'ਤੇ ਮੂਸੇਵਾਲਾ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ 'ਤੇ ਛਾਈਆਂ ਹੋਈਆਂ ਹਨ। ਮੂਸੇਵਾਲਾ ਦਾ ਗਾਣਾ 'ਟਿੱਬਿਆਂ ਦਾ ਪੁੱਤ' ਤਾਂ ਤੁਹਾਨੂੰ ਜ਼ਰੂਰ ਯਾਦ ਹੀ ਹੋਵੇਗਾ। ਇਹ ਮੂਸੇਵਾਲਾ ਦੇ ਬੈਸਟ ਗੀਤਾਂ ਵਿੱਚੋਂ ਇੱਕ ਸੀ। ਇਸ ਵਿੱਚ ਇੱਕ ਬਜ਼ੁਰਗ ਅਦਾਕਾਰਾ ਨੇ ਮੂਸੇਵਾਲਾ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਇਸੇ ਬੀਬੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਈ ਹੋਈ ਹੈ।

  


ਇਹ ਵੀ ਪੜ੍ਹੋ: ਪੰਜਾਬੀ ਫਿਲਮਾਂ ਸਾਊਥ ਫਿਲਮਾਂ ਜਿੰਨੀ ਕਮਾਈ ਕਿਉਂ ਨਹੀਂ ਕਰ ਪਾਉਂਦੀਆਂ, ਗਿੱਪੀ ਗਰੇਵਾਲ ਨੇ ਦੱਸੀ ਵਜ੍ਹਾ


ਇਸ ਵੀਡੀਓ 'ਚ ਉਹ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਕਿਹਾ ਕਿ 'ਰਾਤ ਨੂੰ ਮੈਨੂੰ ਕੋਈ 10 ਵਜੇ ਫੋਨ ਆਇਆ। ਫੋਨ 'ਤੇ ਕਿਸੇ ਨੇ ਕਿਹਾ ਕਿ ਮੂਸੇਵਾਲਾ ਨੇ ਨੈੱਟ 'ਤੇ ਤੁਹਾਡੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਸਲੈਕਟ ਕੀਤਾ ਹੈ। ਤੁਸੀਂ ਮੂਸੇਵਾਲਾ ਦੇ ਨਾਲ ਇੱਕ ਗਾਣਾ ਕਰਨਾ ਹੈ। ਇਸ ਤੋਂ ਬਾਅਦ ਮੈਂ ਜਦੋਂ ਸੈੱਟ 'ਤੇ ਗਈ ਤਾਂ ਉਸ ਨੇ ਮੇਰਾ ਬੜਾ ਆਦਰ ਸਤਿਕਾਰ ਕੀਤਾ।' ਇਹ ਵੀਡੀਓ ਦੇਖ ਕੇ ਤੁਹਾਡੀਆਂ ਵੀ ਅੱਖਾਂ ਭਰ ਆਉਣਗੀਆਂ।









ਕਾਬਿਲੇਗ਼ੌਰ ਹੈ ਕਿ ਸਿੱਧੂ ਮੂਸੇਵਾਲਾ ਨੂੰ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਮੌਤ ਨੂੰ ਹਾਲ ਹੀ 'ਚ ਇੱਕ ਸਾਲ ਪੂਰਾ ਹੋਇਆ ਹੈ। ਸਿੱਧੂ ਦੀ ਮੌਤ ਨੂੰ ਇਕ ਸਾਲ ਪੂਰਾ ਹੋਣ ਦੇ ਬਾਵਜੂਦ ਹਾਲੇ ਤੱਕ ਉਸ ਨੂੰ, ਉਸ ਦੇ ਪਰਿਵਾਰ ਤੇ ਚਾਹੁਣ ਵਾਲਿਆਂ ਨੂੰ ਇਨਸਾਫ ਨਹੀਂ ਮਿਿਲਿਆ ਹੈ। ਮੂਸੇਵਾਲਾ ਦੇ ਕਤਲ ਦੇ ਮੁੱਖ ਦੋਸ਼ੀ ਹਾਲੇ ਵੀ ਪੁਲਿਸ ਦੀ ਗ੍ਰਿਫਤ 'ਚੋਂ ਬਾਹਰ ਹਨ।


ਇਹ ਵੀ ਪੜ੍ਹੋ: ਸੁਖਸ਼ਿੰਦਰ ਸ਼ਿੰਦਾ ਦਾ ਗਾਣਾ 'ਜਾਗੋ ਆਈਆਂ' ਰਿਲੀਜ਼, ਚਾਚਾ ਚਤਰਾ ਬਣ ਸ਼ਿੰਦਾ ਨਾਲ ਡਾਂਸ ਕਰਦੇ ਨਜ਼ਰ ਆਏ ਭੱਲਾ