Gippy Grewal Sonam Bajwa With ABP Sanjha: 'ਕੈਰੀ ਆਨ ਜੱਟਾ 3' 29 ਜੂਨ ਨੂੰ ਰਿਲੀਜ਼ ਲਈ ਤਿਆਰ ਹੈ। ਇਸ ਤੋਂ ਪਹਿਲਾਂ 30 ਮਈ ਨੂੰ ਫਿਲਮ ਦਾ ਟਰੇਲਰ ਰਿਲੀਜ਼ ਹੋਇਆ ਸੀ। ਜਿਸ ਨੂੰ ਦਰਸ਼ਕਾਂ ਨੇ ਇੰਨਾਂ ਜ਼ਿਆਦਾ ਪਸੰਦ ਕੀਤਾ ਹੈ ਕਿ ਇਸ ਨੂੰ ਮਹਿਜ਼ 3 ਦਿਨਾਂ ਦੇ ਅੰਦਰ ਹੀ 1 ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਿਆ ਹੈ। ਇਸ ਦੇ ਨਾਲ ਨਾਲ ਫਿਲਮ ਦੀ ਸਟਾਰ ਕਾਸਟ ਵੀ ਫਿਲਮ ਨੂੰ ਰੱਜ ਕੇ ਪ੍ਰਮੋਟ ਕਰ ਰਹੀ ਹੈ। ਇਸ ਮੌਕੇ ਗਿੱਪੀ ਗਰੇਵਾਲ ਤੇ ਸੋਨਮ ਬਾਜਵਾ ਨੇ ਏਬੀਪੀ ਸਾਂਝਾ ਨਾਲ ਖਾਸ ਮੁਲਾਕਾਤ ਕੀਤੀ। ਇਸ ਦੌਰਾਨ ਦੋਵੇਂ ਸਟਾਰਜ਼ ਨੇ ਫਿਲਮ ਬਾਰੇ ਕਈ ਖੁਲਾਸੇ ਕੀਤੇ ਹਨ।
ਇਹ ਵੀ ਪੜ੍ਹੋ: ਸੁਖਸ਼ਿੰਦਰ ਸ਼ਿੰਦਾ ਦਾ ਗਾਣਾ 'ਜਾਗੋ ਆਈਆਂ' ਰਿਲੀਜ਼, ਚਾਚਾ ਚਤਰਾ ਬਣ ਸ਼ਿੰਦਾ ਨਾਲ ਡਾਂਸ ਕਰਦੇ ਨਜ਼ਰ ਆਏ ਭੱਲਾ
ਹਿੰਦੀ 'ਚ ਵੀ ਡੱਬ ਹੋਵੇਗੀ 'ਕੈਰੀ ਆਨ ਜੱਟਾ 3': ਗਿੱਪੀ ਗਰੇਵਾਲ
ਗਿੱਪੀ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੇ 'ਕੈਰੀ ਆਨ ਜੱਟਾ 2' ਹਿੰਦੀ 'ਚ ਦੇਖੀ ਸੀ। ਜਦੋਂ ਉਨ੍ਹਾਂ ਨੇ ਫਿਲਮ ਦੇਖੀ ਤਾਂ ਹਿੰਦੀ 'ਚ ਉਨ੍ਹਾਂ ਨੂੰ ਡਬਿੰਗ ਪਸੰਦ ਨਹੀਂ ਆਈ ਸੀ। ਕਿਉਂਕਿ ਪੰਜਾਬੀ ਜੋਕਸ ਤੇ ਪੰਚ ਲਾਈਨਾਂ ਦੀ ਹਿੰਦੀ ਡਬਿੰਗ ਬਹੁਤ ਬੁਰੀ ਸੀ। ਖਰਾਬ ਹਿੰਦੀ ਡਬਿੰਗ ਕਰਕੇ ਸੀਨ ਦੀ ਪੂਰੀ ਸੈਂਸ ਬਦਲ ਜਾਂਦੀ ਹੈ। ਇਸ ਕਰਕੇ ਉਨ੍ਹਾਂ ਦੀ 'ਕੈਰੀ ਆਨ ਜੱਟਾ 3' ਦੇ ਲੇਖਕ ਨਰੇਸ਼ ਕਥੂਰੀਆ ਇਸ ਫਿਲਮ ਨੂੰ ਖੁਦ ਹਿੰਦੀ 'ਚ ਲਿਖ ਰਹੇ ਹਨ। ਫਿਲਮ ਦੀ ਓਰੀਜਨਲ ਸਟਾਰ ਕਾਸਟ ਹੀ ਇਸ ਨੂੰ ਹਿੰਦੀ 'ਚ ਡੱਬ ਕਰੇਗੀ।
ਪੰਜਬੀ ਫਿਲਮਾਂ ਸਾਊਥ ਜਿੰਨੀਂ ਕਮਾਈ ਕਿਉਂ ਨਹੀਂ ਕਰ ਪਾਉਂਦੀਆਂ?
ਇੰਟਰਵਿਊ ਦੌਰਾਨ ਗਿੱਪੀ ਗਰੇਵਾਲ ਤੋਂ ਪੁੱਛਿਆ ਗਿਆ ਸੀ ਕਿ 'ਕੀ ਕਾਰਨ ਹੈ ਕਿ ਪੰਜਾਬੀ ਫਿਲਮਾਂ ਸਾਊਥ ਦੀਆਂ ਫਿਲਮਾਂ ਜਿੰਨੀ ਕਮਾਈ ਨਹੀਂ ਕਰ ਪਾਉਂਦੀਆਂ?' ਇਸ ਦੇ ਜਵਾਬ ਵਿੱਚ ਗਿੱਪੀ ਨੇ ਕਿਹਾ ਕਿ "ਸਾਰੀ ਗੱਲ ਫਿਲਮ ਦੀ ਡਬਿੰਗ ਦੀ ਹੁੰਦੀ ਹੈ। ਸਾਊਥ ਦੀਆਂ ਫਿਲਮਾਂ ਵੱਖੋ ਵੱਖ ਭਾਸ਼ਾਵਾਂ 'ਚ ਡੱਬ ਹੁੰਦੀਆਂ ਹਨ। ਉਨ੍ਹਾਂ ਨੇ ਡਬਿੰਗ ਕਰ ਕਰ ਕੇ ਆਪਣੀਆਂ ਫਿਲਮਾਂ ਪੂਰੀ ਦੁਨੀਆ ਤੱਕ ਪਹੁੰਚਾ ਦਿੱਤੀਆਂ।" ਦੇਖੋ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ 'ਕੈਰੀ ਆਨ ਜੱਟਾ 3' 29 ਜੂਨ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਇਸ ਸਾਲ ਦੀ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਫਿਲਮ ਹੈ। ਫਿਲਮ 'ਚ ਸੋਨਮ ਬਾਜਵਾ, ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਵਿਤਾ ਕੌਸ਼ਿਕ, ਕਰਮਜੀਤ ਅਨਮੋਲ, ਨਰੇਸ਼ ਕਥੂਰੀਆ ਤੇ ਸ਼ਿੰਦਾ ਗਰੇਵਾਲ ਮੁੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ।