Simi Chahal New Movie: ਪੰਜਾਬੀ ਮਾਡਲ ਤੇ ਅਦਾਕਾਰਾ ਸਿੰਮੀ ਚਾਹਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਸਾਲ ਸਿੰਮੀ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। 'ਚੱਲ ਮੇਰਾ ਪੁੱਤ' ਅਦਾਕਾਰਾ ਦੀ ਜੋੜੀ ਇੱਕ ਵਾਰ ਫਿਰ ਤੋਂ ਹਰੀਸ਼ ਵਰਮਾ ਨਾਲ ਬਣਨ ਜਾ ਰਹੀ ਹੈ। ਦੋਵੇਂ ਇਕੱਠੇ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਫਿਲਮ 'ਚ ਨਜ਼ਰ ਆਉਣ ਵਾਲੇ ਹਨ। ਹਾਲ ਹੀ 'ਚ ਇਸ ਫਿਲਮ ਦਾ ਟਰੇਲਰ ਵੀ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ।

Continues below advertisement


ਇਹ ਵੀ ਪੜ੍ਹੋ: ਰਸੋਈ 'ਚ ਕੰਮ ਕਰਦੇ ਨਜ਼ਰ ਆਏ ਗਾਇਕ ਹਰਭਜਨ ਮਾਨ, ਵੀਡੀਓ ਦੇਖ ਫੈਨਜ਼ ਬੋਲੇ- 'ਅਸਲੀ ਜੈਂਟਲਮੈਨ'


ਹੁਣ ਫਿਲਮ 'ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ' ਦਾ ਪਹਿਲਾ ਗਾਣਾ ਰਿਲੀਜ਼ ਹੋ ਗਿਆ ਹੈ। ਇਹ ਗਾਣਾ ਹੈ 'ਗੇੜਾ'। ਇਸ ਗਾਣੇ ਨੂੰ ਗੁਰਨਾਮ ਭੁੱਲਰ ਨੇ ਆਪਣੀ ਆਵਾਜ਼ ਦਿੱਤੀ ਹੈ। ਇਸ ਗਾਣੇ 'ਚ ਹਰੀਸ਼ ਵਰਮਾ ਤੇ ਸਿੰਮੀ ਚਾਹਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਇਸ ਗਾਣੇ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੇਖੋ ਇਹ ਵੀਡੀਓ:









ਦੇਖੋ ਪੂਰਾ ਗਾਣਾ:



ਕਾਬਿਲੇਗ਼ੌਰ ਹੈ ਕਿ ਸਿੰਮੀ ਚਾਹਲ ਇੰਨੀਂ ਦਿਨੀਂ ਆਪਣੀਆਂ ਆਉਣ ਵਾਲੀਆਂ ਫਿਲਮਾਂ ਕਰਕੇ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਹੈ। ਅਦਾਕਾਰਾ ਦੀ 'ਮਸਤਾਨੇ' ਫਿਲਮ ਕਰਕੇ ਸਭ ਤੋਂ ਵੱਧ ਚਰਚਾ ਹੇੋ ਰਹੀ ਹੈ। ਇਸ ਫਿਲਮ 'ਚ ਉਹ ਗਾਇਕ ਤੇ ਐਕਟਰ ਤਰਸੇਮ ਜੱਸੜ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਤੋਂ ਪਹਿਲਾਂ ਦੋਵਾਂ 'ਰੱਬ ਦਾ ਰੇਡੀਓ' ਫਿਲਮ 'ਚ ਵੀ ਇਕੱਠੇ ਕੰਮ ਕੀਤਾ ਸੀ। ਇਸ ਦੇ ਨਾਲ ਨਾਲ ਗੱਲ ਕਰੀਏ ਸਿੰਮੀ ਚਾਹਲ ਤੇ ਹਰੀਸ਼ ਵਰਮਾ ਦੀ, ਤਾਂ ਦੋਵਾਂ ਦੀ ਜੋੜੀ ਨੂੰ ਪੰਜਾਬ ਦੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਦੋਵਾਂ ਨੂੰ ਆਖਰੀ ਵਾਰ 'ਗੋਲਕ ਬੁਗਨੀ ਬੈਂਕ ਤੇ ਬਟੂਆ 2' 'ਚ ਇਕੱਠੇ ਦੇਖਿਆ ਗਿਆ ਸੀ।


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨਾਲ ਰੋਮਾਂਸ ਕਰਦੇ ਨਜ਼ਰ ਆਏ ਨਵਾਜ਼ੂਦੀਨ ਸਿੱਦੀਕੀ, ਬੀ ਪਰਾਕ ਦੀ ਆਵਾਜ਼ 'ਚ ਰਿਲੀਜ਼ ਹੋਇਆ ਨਵਾਂ ਗਾਣਾ