ਅਮੈਲੀਆ ਪੰਜਾਬੀ ਦੀ ਰਿਪੋਰਟ
Yo Yo Honey Singh Breaks Up With Girl Friend Tina Thadani: ਪੰਜਾਬੀ ਸਿੰਗਰ ਤੇ ਰੈਪਰ ਯੋ ਯੋ ਹਨੀ ਸਿੰਘ ਦੇ ਨਾਂ ਤੋਂ ਸਭ ਵਾਕਿਫ ਹਨ। ਉਸ ਨੇ ਆਪਣੇ ਟੈਲੇਂਟ ਨਾਲ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਪਿਛਲੇ ਕਈ ਦਿਨਾਂ ਤੋਂ ਰੈਪਰ ਕਾਫੀ ਸੁਰਖੀਆਂ 'ਚ ਬਣਿਆ ਰਿਹਾ ਸੀ। ਉਸ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਸੀ। ਇਸ ਤੋਂ ਥੋੜੇ ਹੀ ਸਮੇਂ ਬਾਅਦ ਉਸ ਨੇ ਵਾਪਸ ਇੰਡਸਟਰੀ 'ਚ ਕਮਬੈਕ ਕੀਤਾ। ਇਸ ਦੇ ਨਾਲ ਨਾਲ ਨਵੇਂ ਰਿਸ਼ਤੇ ਦਾ ਐਲਾਨ ਵੀ ਕਰ ਦਿੱਤਾ ਸੀ।
ਪਰ ਹੁਣ ਹਨੀ ਸਿੰਘ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਯੋ ਯੋ ਹਨੀ ਸਿੰਘ ਨੇ ਆਪਣੀ ਗਰਲ ਫਰੈਂਡ ਟੀਨਾ ਥਡਾਨੀ ਨਾਲ ਬ੍ਰੇਕਅਪ ਕਰ ਲਿਆ ਹੈ। ਇਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ 'ਤੇ ਸਟੋਰੀ ਅਪਲੋਡ ਕਰਕੇ ਦਿੱਤੀ ਹੈ। ਇਹੀ ਨਹੀਂ ਹਨੀ ਸਿੰਘ ਨੇ ਸੋਸ਼ਲ ਮੀਡੀਆ ਤੋਂ ਟੀਨਾ ਨਾਲ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਡਿਲੀਟ ਕਰ ਦਿੱਤੀਆਂ ਹਨ। ਇਹੀ ਨਹੀਂ ਟੀਨਾ ਤੇ ਹਨੀ ਦੋਵਾਂ ਨੇ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਅਨਫਾਲੋ ਵੀ ਕਰ ਦਿੱਤਾ ਹੈ।
ਹਨੀ ਸਿੰਘ ਨੇ ਪੋਸਟ ਸ਼ੇਅਰ ਕਰ ਕਹੀ ਇਹ ਗੱਲ
ਹਨੀ ਸਿੰਘ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, 'ਅਖੀਰ 'ਚ ਸੱਚੇ ਸਾਥ ਤੋੋਂ ਜ਼ਿਆਦਾ ਡੂੰਘੀ ਦੁਨੀਆ ਹੋਰ ਕੋਈ ਖਵਾਇਸ਼ ਨਹੀਂ ਹੈ, ਪਰ ਪਰਮਾਤਮਾ ਚਾਹੁੰਦਾ ਹੈ ਕਿ ਮੈਂ ਇਕੱਲਾ ਰਹਾਂ।' ਹਨੀ ਸਿੰਘ ਦੀ ਇਸ ਪੋਸਟ 'ਚ ਉਸ ਦੇ ਬ੍ਰੇਕਅਪ ਦਾ ਦਰਦ ਸਾਫ ਝਲਕ ਰਿਹਾ ਹੈ। ਦੇਖੋ ਉਸ ਦੀ ਇਹ ਪੋਸਟ:
ਕਾਬਿਲੇਗ਼ੌਰ ਹੈ ਕਿ ਬਾਲੀਵੁੱਡ ਅਤੇ ਪਾਲੀਵੁੱਡ ਮਿਊਜ਼ਿਕ ਇੰਡਸਟਰੀ ਵਿੱਚ ਯੋ ਯੋ ਹਨੀ ਸਿੰਘ ਉਹ ਨਾਂ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੇ ਰੈਪ ਨਾਲ ਦੇਸ਼ ਅਤੇ ਵਿਦੇਸ਼ ਬੈਠੇ ਪ੍ਰਸ਼ੰਸ਼ਕਾਂ ਨੂੰ ਵੀ ਆਪਣਾ ਦੀਵਾਨਾ ਬਣਾਇਆ ਹੈ। ਹਨੀ ਸਿੰਘ ਅੰਗਰੇਜ਼ੀ, ਪੰਜਾਬੀ ਮਿਕਸ ਅਤੇ ਰੈਪ ਦੇ ਨਾਲ ਹਿੰਦੀ ਗੀਤਾਂ ਵਿੱਚ ਵਿਲੱਖਣਤਾ ਦੀ ਛੋਹ ਪਾ ਕੇ ਯੋ-ਯੋ ਵਜੋਂ ਮਸ਼ਹੂਰ ਹੋ ਗਏ। ਬ੍ਰਾਊਨ ਰੰਗ, ਹਾਈ ਹੀਲਸ, ਇੰਗਲਿਸ਼ ਬੀਟ ਸਮੇਤ ਸਾਰੇ ਗੀਤਾਂ ਰਾਹੀਂ ਦੁਨੀਆ 'ਚ ਪਛਾਣ ਬਣਾਈ।