ਸਿੰਗਰ ਸੋਨਾ ਨੇ ਲਿਆ ਸਲਮਾਨ ਖ਼ਾਨ ਨਾਲ ਪੰਗਾ, ਫੈਨਸ ਨੇ ਲਾਈ ਕਲਾਸ
ਏਬੀਪੀ ਸਾਂਝਾ | 08 Mar 2019 04:41 PM (IST)
ਮੁੰਬਈ: ਬਾਲੀਵੁੱਡ ਦੇ ਦਬੰਗ ਖ਼ਾਨ ਸਲਮਾਨ ਦੀ ਦੋਸਤੀ ਤੇ ਦੁਸ਼ਮਨੀ ਦੋਵੇਂ ਹੀ ਇੰਡਸਟਰੀ ‘ਚ ਕਾਫੀ ਫੇਮਸ ਹਨ। ਜਿਵੇਂ ਉਨ੍ਹਾਂ ਦੇ ਦੋਸਤ ਹਨ, ਉਸੇ ਤਰ੍ਹਾਂ ਲੰਬੀ ਲਿਸਟ ਉਨ੍ਹਾਂ ਦੇ ਦੁਸ਼ਮਣਾਂ ਦੀ ਵੀ ਹੈ। ਇੰਡਸਟਰੀ ਦੇ ਕਈ ਲੋਕ ਉਨ੍ਹਾਂ ਨਾਲ ਪੰਗਾ ਲੈ ਚੁੱਕੇ ਹਨ ਜਿਸ ‘ਚ ਹੁਣ ਨਵਾਂ ਨਾਂ ਸਿੰਗਰ ਸੋਨਾ ਮੋਹਾਪਤਰਾ ਦਾ ਵੀ ਸ਼ਾਮਲ ਹੋ ਗਿਆ ਹੈ। ਹਾਲ ਹੀ ‘ਚ ਸਲਮਾਨ ਨੇ ਆਪਣੀ ਫ਼ਿਲਮ 'ਭਾਰਤ' ਦੀ ਸ਼ੂਟਿੰਗ ਖ਼ਤਮ ਹੋਣ ਦੀ ਜਾਣਕਾਰੀ ਸੋਸ਼ਲ ਮੀਡੀਆ ਟਵਿਟਰ ‘ਤੇ ਪੋਸਟ ਨੂੰ ਸ਼ੇਅਰ ਕਰ ਦਿੱਤੀ। ਇਸ ਤੋਂ ਬਾਅਦ ਸੋਨਾ ਨੇ ਇਸ ‘ਤੇ ਕੁਮੈਂਟ ਕਰ ਲਿਖਿਆ, “ਮੈਂ ਇਸ ਇਨਸਾਨ ਨੂੰ ਫੌਲੋ ਨਹੀਂ ਕਰ ਰਹੀ। ਮੈਂ ਨਹੀਂ ਚਾਹੁੰਦੀ ਇਸ ਇਨਸਾਨ ਦੇ ਟਵੀਟ ਮੇਰੀ ਟਾਈਮ ਲਾਈਨ ‘ਤੇ ਨਜ਼ਰ ਆਉਣ। ਮੈਂ ਤੁਹਾਨੂੰ ਗੁਜ਼ਾਰਸ਼ ਕਰਦੀ ਹਾਂ ਕਿ ਤੁਸੀਂ ਇਨ੍ਹਾਂ ਐਡਵਰਟਾਈਜ਼ਡ ਟਵੀਟਸ ਨੂੰ ਮੇਰੀ ਟਾਈਮਲਾਈਨ ਤੋਂ ਹਟਾ ਲਓ।” ਬੱਸ ਇਸ ਟਵੀਟ ਦੇ ਕੁਝ ਸਮੇਂ ਬਾਅਦ ਹੀ ਸਲਮਾਨ ਦੇ ਫੈਨਸ ਨੇ ਸੋਨਾ ਨੂੰ ਖੂਬ ਖਰੀਆਂ-ਖਰੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਕਿਸ ਨੇ ਕੀ ਕਿਹਾ ਤੁਸੀਂ ਵੀ ਹੇਠ ਦੇਖ ਸਕਦੇ ਹੋ।