ਮੁੰਬਈ: ਹਾਲ ਹੀ ‘ਚ ਫ਼ਿਲਮ ‘ਹੈਪੀ ਫਿਰ ਭਾਗ ਜਾਏਗੀ’ ‘ਚ ਨਜ਼ਰ ਆਈ ਬਾਲੀਵੁੱਡ ਐਕਟਰ ਸੋਨਾਕਸ਼ੀ ਸਿਨ੍ਹਾ ਅੱਜਕਲ੍ਹ ਮਾਲਦੀਪ ‘ਚ ਛੁੱਟੀਆਂ ਦਾ ਮਜ਼ਾ ਲੈ ਰਹੀ ਹੈ। ਸੋਨਾ ਫ਼ਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ ‘ਤੇ ਵੀ ਕਾਫੀ ਐਕਟਿਵ ਹੈ। ਹੁਣ ਇੱਕ ਵਾਰ ਫੇਰ ਸੋਨਾਕਸ਼ੀ ਨੇ ਆਪਣੇ ਇੰਸਟਾਗ੍ਰਾਮ ‘ਤੇ ਫੋਟੋ ਸ਼ੇਅਰ ਕੀਤੀ ਹੈ। ਇਸ ‘ਚ ਉਹ ਸਿਰ ਦੇ ਸਹਾਰੇ ਖੜ੍ਹੀ ਹੈ। ਕੁਝ ਹੀ ਸਮੇਂ ‘ਚ ਇਸ ਫੋਟੋ ਨੂੰ ਕਈ ਲਾਈਕ ਮਿਲ ਚੁੱਕੇ ਹਨ।   ਸੋਸ਼ਲ ਮੀਡੀਆ ‘ਤੇ ਦਬੰਗ ਗਰਲ ਦਾ ਇਹ ਯੋਗਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਤਸਵੀਰ ‘ਚ ਸੋਨਾਕਸ਼ੀ ਯੋਗਾ ਆਸਨ ਕਰਦੀ ਨਜ਼ਰ ਆ ਰਹੀ ਹੈ। ਫੋਟੋ ਨੂੰ ਸ਼ੇਅਰ ਕਰਦੇ ਸਮੇਂ ਇਸ ਨੂੰ ਕੈਪਸ਼ਨ ਵੀ ਦਿੱਤਾ ਹੈ, "ਅਜਿਹਾ ਕਰਨਾ ਮੇਰੇ ਲਈ ਇੱਕ ਚੁਨੌਤੀ ਸੀ ਜਿਸ ਨੂੰ ਮੈਂ ਪੂਰਾ ਕਰਕੇ ਮੈਂ ਖੁਸ਼ ਹਾਂ।" ਸਿਰ ਦੇ ਸਹਾਰੇ ਖੜ੍ਹੇ ਹੋਣ ਵੇਲੇ ਸੋਨਾ ਨੇ ਆਪਣੀ ਡ੍ਰੈਸ ਦਾ ਵੀ ਖਾਸ ਧਿਆਨ ਰੱਖfਆ ਹੈ। ਉਸ ਨੇ ਤਸਵੀਰ ‘ਚ ਕਰੋਪ ਟੋਪ ਤੇ ਜਿਮ ਲੇਗਿੰਗ ਪਾਈ ਹੈ। ਇਸ ਫੋਟੋ ਨੂੰ ਇੰਸਟਾਗ੍ਰਾਮ ‘ਤੇ ਸ਼ੇਅਰ ਕਰਨ ਤੋਂ ਬਾਅਦ ਇਸ ‘ਤੇ ਕਾਫੀ ਕੁਮੈਂਟ ਵੀ ਆਏ ਹਨ। ਕਾਈਆਂ ਨੇ ਤਾਂ ਸੋਨਾ ਦੇ ਇਸ ਅੰਦਾਜ਼ ਨੂੰ ਕੂਲ ਕਿਹਾ ਤੇ ਕਈਆਂ ਨੇ ਇਸ ਨੂੰ ਖੂਬਸੂਰਤ ਕਹਿ ਕੇ ਇਸ ਦੀ ਤਾਰੀਫ ਕੀਤੀ। ਤਸਵੀਰ ‘ਚ ਸੋਨਾ ਦੀ ਤਾਰੀਫ ਤਾਂ ਹੋ ਰਹੀ ਹੈ। ਇਸ ਦੇ ਨਾਲ ਹੀ ਫੋਟੋ ਤੇਜੀ ਨਾਲ ਵਾਇਰਲ ਵੀ ਹੋ ਰਹੀ ਹੈ।
ਅਜਿਹਾ ਪਹਿਲੀ ਵਾਰ ਨਹੀਂ ਜਦੋਂ ਸੋਨਾਕਸ਼ੀ ਨੇ ਕਿਸੇ ਫੋਟੋ ਨੂੰ ਪਹਿਲੀ ਵਾਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੋਵੇ। ਪਿਛਲੇ ਦਿਨੀਂ ਹੀ ਸੋਨਾ ਨੇ ਆਪਣੇ ਮਾਲਦੀਪ ਵਕੇਸ਼ਨ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਸੀ। ਦਬੰਗ ਗਰਲ ਦੇ ਇੰਸਟਾਗ੍ਰਾਮ ‘ਤੇ 10 ਮਿਲੀਅਨ ਫੌਲੋਅਰਸ ਹਨ। ਜਲਦੀ ਹੀ ਉਹ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਦਬੰਗ-3’ ‘ਚ ਰੱਜੋ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ।