ਅਮੈਲੀਆ ਪੰਜਾਬੀ ਦੀ ਰਿਪੋਰਟ


Kudi Haryane Val Di Trailer; ਸੋਨਮ ਬਾਜਵਾ ਤੇ ਐਮੀ ਵਿਰਕ ਦੇ ਫੈਨਜ਼ ਲਈ ਵੱਡੀ ਅਪਡੇਟ ਹੈ। ਦੋਵਾਂ ਦੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦਾ ਧਮਾਕੇਦਾਰ ਟਰੇਲਰ ਰਿਲੀਜ਼ ਹੋ ਗਿਆ ਹੈ। ਵੈਸੇ ਤਾਂ ਟੀਜ਼ਰ 'ਚ ਹੀ ਇਹ ਪਤਾ ਲੱਗ ਗਿਆ ਸੀ ਕਿ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੈ, ਪਰ ਹੁਣ ਟਰੇਲਰ ਦੇਖ ਕੇ ਇਹ ਸਾਫ ਹੋ ਜਾਂਦਾ ਹੈ ਕਿ ਫਿਲਮ 'ਚ ਸਿਰਫ ਸੋਨਮ ਬਾਜਵਾ ਹੀ ਛਾਈ ਹੋਈ ਹੈ ਤੇ ਇਹ ਫਿਲਮ ਪੂਰੀ ਤਰ੍ਹਾਂ ਸੋਨਮ ਦੀ ਹੈ।   


ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਗੁਰੂ ਰੰਧਾਵਾ ਸ਼ਹਿਨਾਜ਼ ਗਿੱਲ ਨੂੰ ਕਰ ਰਿਹਾ ਡੇਟ? 2 ਸਾਲ ਬਾਅਦ ਗਾਇਕ ਨੇ ਕੀਤਾ ਰਿਐਕਟ, ਕਹੀ ਇਹ ਗੱਲ


ਜੀ ਹਾਂ, ਫਿਲਮ ਦੀ ਕਹਾਣੀ ਇੱਕ ਹਰਿਆਣਵੀ ਕੁੜੀ (ਸੋਨਮ ਬਾਜਵਾ) ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਪਹਿਲਵਾਨਾਂ ਦੇ ਪਰਿਵਾਰਾਂ ਨਾਲ ਸਬੰਧ ਰੱਖਦੀ ਹੈ ਤੇ ਆਪ ਵੀ ਪਹਿਲਵਾਨੀ ਕਰਦੀ ਹੈ। ਹੁਣ ਇੱਕ ਪੰਜਾਬੀ ਜੱਟ (ਐਮੀ ਵਿਰਕ) ਨੂੰ ਇਸ ਹਰਿਆਣਵੀ ਛੋਰੀ ਦੇ ਦੇ ਪਿਆਰ ਹੋ ਜਾਂਦਾ ਹੈ ਤੇ ਉਹ ਉਸ ਦੇ ਘਰ ਪਹੁੰਚ ਜਾਂਦਾ ਹੈ ਰਿਸ਼ਤਾ ਲੈਕੇ। ਬੱਸ ਇੱਥੋਂ ਹੀ ਸ਼ੁਰੂ ਹੁੰਦੀ ਹੈ ਅਸਲ ਕਹਾਣੀ। ਤੁਹਾਨੂੰ ਫਿਲਮ ਦੀ ਕਹਾਣੀ ਕਾਫੀ ਹੱਦ ਤੱਕ ਟਰੇਲਰ ਦੇਖ ਕੇ ਸਮਝ ਲੱਗ ਜਾਵੇਗੀ।



ਦੱਸ ਦਈਏ ਫਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ, ਜਦਕਿ ਫਿਲਮ ਨੂੰ ਡਾਇਰੈਕਟ ਵੀ ਰਾਕੇਸ਼ ਧਵਨ ਨੇ ਹੀ ਕੀਤਾ ਹੈ। ਫਿਲਮ ਨੂੰ ਪਵਨ ਗਿੱਲ, ਅਮਨ ਗਿੱਲ ਤੇ ਸੰਨੀ ਗਿੱਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ। ਫਿਲਮ 'ਚ ਸੋਨਮ ਬਾਜਵਾ, ਐਮੀ ਵਿਰਕ, ਨਿਰਮਲ ਰਿਸ਼ੀ ਤੇ ਯੋਗਰਾਜ ਸਿੰਘ ਮੁੱਖ ਕਿਰਦਾਰਾਂ 'ਚ ਨਜ਼ਰ ਆ ਰਹੇ ਹਨ।






ਕਾਬਿਲੇਗ਼ੌਰ ਹੈ ਕਿ 'ਕੁੜੀ ਹਰਿਆਣੇ ਵੱਲ' ਦੀ 14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਦਾ ਫੈਨਜ਼ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫੈਨਜ਼ ਸੋਨਮ ਨੂੰ ਵੱਡੇ ਪਰਦੇ 'ਤੇ ਹਰਿਆਣਵੀ ਛੋਰੀ ਦੇ ਕਿਰਦਾਰ 'ਚ ਦੇਖਣ ਲਈ ਐਕਸਾਇਟਡ ਹਨ। ਦੱਸ ਦਈਏ ਕਿ ਸੋਨਮ ਨੇ ਆਪਣੇ ਇਸ ਹਰਿਆਣਵੀ ਕਿਰਦਾਰ ਲਈ ਕਾਫੀ ਮੇਹਨਤ ਕੀਤੀ ਹੈ। ਉਸ ਨੇ ਇਸ ਫਿਲਮ ਲਈ ਹਰਿਆਣਵੀ ਭਾਸ਼ਾ ਸਿੱਖੀ ਹੈ। 


ਇਹ ਵੀ ਪੜ੍ਹੋ: ਸਾਊਥ ਸਟਾਰ ਰਜਨੀਕਾਂਤ ਨੂੰ ਮਿਲਿਆ ਗੋਲਡਨ ਵੀਜ਼ਾ, ਜਾਣੋ ਕਿਉਂ ਤੇ ਕਿਸ ਨੂੰ ਮਿਲਦਾ ਹੈ ਗੋਲਡਨ ਵੀਜ਼ਾ