ਮੁੰਬਈ: ਕੋਰੋਨਾਵਾਇਰਸ (Coronavirus) ਕਰਕੇ ਲੌਕਡਾਊਨ (Lockdown) ਦੇ ਇਸ ਮੁਸ਼ਕਲ ਸਮੇਂ ਹਰ ਕੋਈ ਪ੍ਰੇਸ਼ਾਨ ਹੈ। ਕੋਰੋਨਾਵਾਇਰਸ ਦਾ ਕਹਿਰ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਿਹਾ ਹੈ। ਲੌਕਡਾਊਨ ਦਾ ਸਭ ਤੋਂ ਵੱਧ ਅਸਰ ਪ੍ਰਵਾਸੀ ਮਜ਼ਦੂਰਾਂ ‘ਤੇ ਪਿਆ ਹੈ। ਉਨ੍ਹਾਂ ਦੀ ਮਦਦ ਲਈ ਬਾਲੀਵੁੱਡ ਐਕਟਰ ਤੇ ਮੋਗੇ ਦਾ ਸਪੂਤ ਸੋਨੂੰ ਸੂਦ ਮਸੀਹਾ ਬਣ ਕੇ ਸਾਹਮਣੇ ਆਏ।

ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਲਿਆਉਣ ਦਾ ਨੇਕ ਕੰਮ ਕਰਦਿਆਂ ਸੋਨੂੰ ਸੂਦ ਇੱਕ ਅਸਲ ਨਾਇਕ ਵਜੋਂ ਉੱਭਰਿਆ ਹੈ। ਸੋਨੂੰ ਸੂਦ ਦੇ ਕੰਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ। ਇੰਨਾ ਹੀ ਨਹੀਂ ਬਿਹਾਰ ‘ਚ ਉਸ ਦੀ ਮੂਰਤੀ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਦੌਰਾਨ ਮਜ਼ਾਕੀਆ ਟਵੀਟ ਵੀ ਸਾਹਮਣੇ ਆਉਂਦੇ ਰਹਿੰਦੇ ਹਨ।

ਸੋਨੂੰ ਸੂਦ ਨੂੰ ਇੱਕ ਵਿਅਕਤੀ ਨੇ ਹਾਲ ਹੀ ਵਿੱਚ ਅਜੀਬ ਮਦਦ ਦੀ ਗੁਹਾਰ ਲਗਾਈ ਹੈ। ਵਿਅਕਤੀ ਨੇ ਸੋਨੂੰ ਸੂਦ ਤੋਂ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਮਦਦ ਮੰਗੀ ਹੈ। ਉਸ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਟਵੀਟ ਕੀਤਾ ਹੈ। ਜਿਸ ਵਿਚ ਉਸ ਨੇ ਲਿਖਿਆ, 'ਸੋਨੂੰ ਸੂਦ ਬਈਆ, ਇੱਕ ਵਾਰ ਪ੍ਰੇਮਿਕਾ ਨਾਲ ਮੁਲਾਕਾਤ ਕਰਵਾ ਦਿਓ...ਬਿਹਾਰ ਜਾਣਾ ਹੈ।'

ਇਸ 'ਤੇ ਸੋਨੂੰ ਸੂਦ ਨੇ ਵੀ ਇੱਕ ਮਜ਼ਾਕੀਆ ਜਵਾਬ ਦਿੰਦੇ ਹੋਏ ਲਿਖਿਆ, ”ਕੁਝ ਦਿਨ ਦੂਰ ਰਹੋ ਤੇ ਦੇਖੋ ਭਰਾ... ਸੱਚੇ ਪਿਆਰ ਦੀ ਪਰਖ ਵੀ ਹੋ ਜਾਏਗੀ।“ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ। ਜਦੋਂ ਸੋਨੂੰ ਸੂਦ ਤੋਂ ਕਿਸੇ ਨੇ ਅਜੀਬ ਅਪੀਲ ਕੀਤੀ ਹੋਵੇ। ਇਸ ਤੋਂ ਪਹਿਲਾਂ ਬੁੱਲਾ ਭਾਈ ਨਾਂ ਦੇ ਸੋਸ਼ਲ ਮੀਡੀਆ ਯੂਜ਼ਰ ਨੇ ਸੋਨੂੰ ਸੂਦ ਨੂੰ ਟੈਗ ਕਰਦੇ ਹੋਏ ਲਿਖਿਆ, "ਸੋਨੂੰ ਭਾਈ, ਮੈਂ ਆਪਣੇ ਘਰ ਵਿੱਚ ਫਸਿਆ ਹੋਇਆ ਹਾਂ। ਮੈਨੂੰ ਠੇਕੇ 'ਤੇ ਪਹੁੰਚਾ ਦਵੋ।" ਅਦਾਕਾਰ ਨੇ ਇਸ ਟਵੀਟ ਦਾ ਜਵਾਬ ਦਿੱਤਾ।



ਸੋਨੂੰ ਸੂਦ ਨੇ ਜਵਾਬ ਦਿੱਤਾ, "ਭਰਾ, ਮੈਂ ਠੇਕੇ ਤੋਂ ਘਰ ਪਹੁੰਚ ਸਕਦਾ ਹਾਂ। ਜ਼ਰੂਰਤ ਪੈਣ ‘ਤੇ ਦੱਸ ਦੇਣਾ।"

ਦੱਸ ਦਈਏ ਕਿ ਬਿਹਾਰ ‘ਚ ਸੋਨੂੰ ਸੂਦ ਦਾ ਬੁੱਤ ਬਣਾਉਣ ਦੀ ਗੱਲ ਸਾਹਮਣੇ ਆਈ ਹੈ। ਇੱਕ ਵਿਅਕਤੀ ਨੇ ਸੋਨੂੰ ਸੂਦ ਨੂੰ ਟਵੀਟ ਕਰਦਿਆਂ ਟੈਗ ਕਰਦੇ ਹੋਏ ਲਿਖਿਆ, 'ਬਿਹਾਰ ਦਾ ਸਿਵਾਨ ਜ਼ਿਲ੍ਹਾ ਜਿੱਥੇ ਲੋਕ ਤੁਹਾਡੀ ਮੂਰਤੀ ਬਣਾਉਣ ਦੀ ਤਿਆਰੀ ਕਰ ਰਹੇ ਹਨ। ਸ਼੍ਰੀਮਾਨ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ।“ ਆਦਮੀ ਦੇ ਇਸ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਸੂਦ ਨੇ ਲਿਖਿਆ, “ਭਰਾ ਉਸ ਪੈਸੇ ਨਾਲ ਗਰੀਬਾਂ ਦੀ ਮਦਦ ਕਰੋ।“



ਸੋਨੂੰ ਸੂਦ ਦੇ ਟਵੀਟ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਵਾਇਰਲ ਹੋ ਰਹੇ ਹਨ। ਲੋਕਾਂ ਨੇ ਇਸ ‘ਤੇ ਖੂਬ ਰਿਐਕਸ਼ਨ ਵੀ ਦਿੰਦੇ ਹਨ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904