ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


ਚੰਡੀਗੜ੍ਹ: ਮਾਰੂਤੀ ਸੁਜ਼ੂਕੀ (Maruti Suzuki) ਮੌਜੂਦਾ ਸਮੇਂ ‘ਚ ਕਾਫੀ ਸਾਰੀਆਂ ਸਹੂਲਤਾਂ ਦੀ ਪੇਸ਼ਕਸ਼ ਕਰ ਰਹੀ ਹੈ। ਇਨ੍ਹਾਂ ‘ਚ ਆਨਲਾਈਨ ਰਿਟੇਲ ਪਲੇਟਫਾਰਮ ਤੋਂ ਇਲਾਵਾ ਵਰਚੂਅਲ ਸ਼ੋਅਰੂਮ ਖੋਲ੍ਹਿਆ ਹੈ, ਜਿਸ ਵਿੱਚ ਗਾਹਕ ਸ਼ੋਅਰੂਮ ਗਏ ਬਗੈਰ ਹੀ ਆਪਣੀ ਪਸੰਦ ਦੀ ਮਾਰੂਤੀ ਕਾਰ ਬਾਰੇ ਜਾਣਕਾਰੀ ਲੈ ਸਕਦੇ ਹਨ।

Maruti Alto 800 ਕਾਰ ਨਿਰਮਾਤਾ ਕੰਪਨੀ ਦੀ ਐਂਟਰੀ-ਲੈਵਲ ਹੈਚਬੈਕ ਕਾਰ ਹੈ। ਇਹ ਦੋਵੇਂ ਪੈਟਰੋਲ ਤੇ ਸੀਐਨਜੀ ਆਪਸ਼ਨਾਂ ‘ਤੇ ਉਪਲਬਧ ਹੈ। ਪਿਛਲੇ ਸਾਲ ਮਾਰੂਤੀ ਨੇ ਆਲਟੋ 800 ਨੂੰ ਬੀਐਸ 6 ਸਟੈਂਡਰਡ ਇੰਜਣ ਨਾਲ ਅਪਡੇਟ ਕੀਤਾ ਤੇ ਹਲਕੇ ਕਾਸਮੈਟਿਕ ਬਦਲਾਅ ਕੀਤੇ। ਮਾਰੂਤੀ ਸੁਜ਼ੂਕੀ ਮਈ ਵਿੱਚ ਆਪਣੇ ਵਾਹਨ ‘ਤੇ 20,000 ਰੁਪਏ ਦੀ ਨਕਦ ਛੂਟ ਤੇ 15,000 ਰੁਪਏ ਦਾ ਐਕਸਚੇਂਜ ਬੋਨਸ ਦਾ ਆਫਰ ਦੇ ਰਹੀ ਹੈ।

ਮਾਰੂਤੀ ਆਲਟੋ 800

Maruti Celerio ਹੈਚਬੈਕ ਨੂੰ ਹਾਲ ਹੀ ਵਿੱਚ ਬੀਐਸ6 ਵਿੱਚ ਅਪਡੇਟ ਕੀਤਾ ਗਿਆ ਹੈ ਤੇ ਇਸ ਵਿੱਚ 998ਸੀਸੀ ਦਾ ਪੈਟਰੋਲ ਇੰਜਨ ਦਿੱਤਾ ਗਿਆ ਹੈ। ਇਹ ਇੰਜਨ ਪੈਟਰੋਲ ਤੇ ਸੀਐਨਜੀ ਦੋਵਾਂ ਆਪਸ਼ਨਾਂ ਵਿੱਚ ਆਉਂਦਾ ਹੈ। Celerio ਵਿਚ ਮੈਨੁਅਲ ਤੇ AMT  ਗੀਅਰ ਬਾਕਸ ਦਾ ਆਪਸ਼ਨ ਹੈ ਤੇ ਇਸ ਵੇਲੇ ਮਾਰੂਤੀ ਆਪਣੇ ਵਾਹਨ ‘ਤੇ 25,000 ਰੁਪਏ ਦੀ ਨਕਦ ਛੂਟ ਦੇ ਨਾਲ 20,000 ਰੁਪਏ ਦਾ ਐਕਸਚੇਂਜ ਬੋਨਸ ਦੇ ਰਹੀ ਹੈ।

Maruti Celerio

Maruti Omni van ਵਾਂਗ Eeco ਗਾਹਕਾਂ ‘ਚ ਬਹੁਤ ਫੇਮਸ ਵੈਨ ਰਹੀ ਹੈ। ਇਹ ਇੱਕ ਕਿਫਾਇਤੀ ਕੀਮਤ ਤੇ ਥਾਂ ਦੇ ਨਾਲ ਆਉਂਦੀ ਹੈ। ਇਸ ਵਿੱਚ ਸੁਰੱਖਿਆ ਦੇ ਨਵੇਂ ਨਿਯਮ ਤੇ ਇੱਕ ਅਪਡੇਟ ਕੀਤਾ BS6 ਸਟੈਂਡਰਡ ਇੰਜਣ ਹੈ। ਮਾਰੂਤੀ ਸੁਜ਼ੂਕੀ ਨੇ ਇਸ ਵਾਹਨ ‘ਤੇ 10,000 ਰੁਪਏ ਦੀ ਨਕਦ ਛੂਟ ਤੇ 20,000 ਰੁਪਏ ਦਾ ਐਕਸਚੇਂਜ ਬੋਨਸ ਦੇ ਨਾਲ ਵੱਧ ਤੋਂ ਵੱਧ 30,000 ਰੁਪਏ ਦੀ ਛੂਟ ਦਿੱਤੀ ਹੈ।

Maruti Omni van

ਕਾਰ ਨਿਰਮਾਤਾ ਕੰਪਨੀ ਦੀ ਇਹ ਲੇਟੇਸਟ ਕਾਰ ਹੈ ਤੇ ਕੰਪਨੀ ਵਲੋਂ ਇਸ ਨੂੰ ਇੱਕ ਮਿਨੀ ਐਸਯੂਵੀ ਕਿਹਾ ਜਾਂਦਾ ਹੈ। ਇਸ ਦਾ ਬਾਕਸੀ ਡਿਜ਼ਾਈਨ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਹੈਚਬੈਕ ਟਾਟਾ ਟਿਆਗੋ ਤੇ ਰੈਨੋ ਕਵਿਡ ਨਾਲ ਮੁਕਾਬਲਾ ਕਰਦਾ ਹੈ। Eeco ਦੀ ਤਰ੍ਹਾਂ, S-Presso ‘ਤੇ ਵੀ 10,000 ਰੁਪਏ ਦੀ ਨਕਦ ਛੂਟ ਤੇ 20,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।

S-Presso

ਪਿਛਲੇ ਸਾਲ Maruti ਨੇ ਬਾਜ਼ਾਰ ਵਿਚ ਆਪਣੀ ਨਵੀਂ WagonR ਲਾਂਚ ਕੀਤੀ, ਜੋ ਮਾਰੂਤੀ ਦੇ ਪ੍ਰਸਿੱਧ HEARTECT ਪਲੇਟਫਾਰਮ 'ਤੇ ਅਧਾਰਤ ਹੈ। ਇਹ ਹਲਕੀ, ਮਜ਼ਬੂਤ ਤੇ ਜ਼ਿਆਦਾ ਸਪੇਸ ਨਾਲ ਆਉਂਦੀ ਹੈ। ਇਹ ਗੱਡੀ ਪੈਟਰੋਲ ਤੇ ਸੀਐਨਜੀ ਆਪਸ਼ਨਾਂ ‘ਚ ਉਪਲਬਧ ਹੈ। ਇਸ ਸਮੇਂ ਇਸ 'ਤੇ 10,000 ਰੁਪਏ ਦੀ ਨਕਦ ਛੂਟ ਤੇ 20,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ।

WagonR

ਬੀਐਸ6 ਅਪਡੇਟਸ ਦੇ ਨਾਲ Maruti ਨੇ ਆਪਣੇ ਮਾਡਲਾਂ ‘ਚ ਡੀਜ਼ਲ ਇੰਜਣ ਨੂੰ ਬੰਦ ਕਰ ਦਿੱਤਾ ਹੈ। ਹੁਣ ਕੰਪਨੀ ਸਿਰਫ ਪੈਟਰੋਲ ਤੇ ਸੀਐਨਜੀ ਆਪਸ਼ਨ ਪੇਸ਼ ਕਰ ਰਹੀ ਹੈ। ਮਾਰੂਤੀ ਨੇ ਆਪਣੀ ਸਵਿਫਟ ਹੈਚਬੈਕ ਦਾ ਬੀਐਸ6 ਵਰਜ਼ਨ ਪਿਛਲੇ ਸਾਲ ਲਾਂਚ ਕੀਤਾ ਸੀ ਤੇ ਇਸ ਸਾਲ ਦੇ ਸ਼ੁਰੂ ਵਿਚ ਲੌਕਡਾਊਨ ਤੋਂ ਪਹਿਲਾਂ ਡਿਜ਼ਾਇਰ ਪੈਟਰੋਲ ਕੰਪੈਕਟ ਸੇਡਾਨ ਦਾ ਬੀਐਸ6 ਵਰਜ਼ਨ ਲਾਂਚ ਕੀਤਾ ਸੀ।

Swift

ਹੈਚਬੈਕ ਤੇ ਕੌਮਪੈਕਟ ਸੇਡਾਨ ਦੋਵਾਂ 'ਤੇ ਵੱਧ ਤੋਂ ਵੱਧ 20,000 ਰੁਪਏ ਦੀ ਨਕਦ ਛੂਟ ਹੈ ਤੇ 25,000 ਰੁਪਏ ਦਾ ਐਕਸਚੇਂਜ ਬੋਨਸ ਦਿੱਤਾ ਜਾ ਰਿਹਾ ਹੈ। ਇਨ੍ਹਾਂ ਸਾਰੇ ਫਾਇਦਿਆਂ ਤੋਂ ਇਲਾਵਾ ਵੇਰੀਐਂਟ ਮੁਤਾਬਕ 2500 ਤੋਂ 5000 ਰੁਪਏ ਤੱਕ ਦੀ ਇੱਕ ਮਾਡਲ ਛੂਟ ਤੇ ਇੱਕ ਕਾਰਪੋਰੇਟ ਛੂਟ ਵੀ ਦਿੱਤੀ ਜਾ ਰਹੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904

Car loan Information:

Calculate Car Loan EMI