ਅਦਾਕਾਰ ਸੋਨੂੰ ਸੂਦ ਨੂੰ ਇਨ੍ਹੀ ਦਿਨੀਂ ਵੱਖਰੇ-ਵੱਖਰੇ ਕੰਮ ਕਰਨ ਦਾ ਸ਼ੌਂਕ ਚੜਿਆ ਹੋਇਆ ਹੈ। ਕਦੇ ਸੋਨੂੰ ਸੂਦ ਦਰਜੀ ਦਾ ਕੰਮ ਕਰਦੇ ਨਜ਼ਰ ਆਉਂਦੇ ਹਨ ਅਤੇ ਕਦੇ ਤੰਦੂਰ 'ਤੇ ਰੋਟੀਆਂ ਪਕਾਉਂਦੇ। ਪਰ ਹੁਣ ਸੋਨੂੰ ਸੂਦ ਨੇ ਐਸਾ ਕੰਮ ਸ਼ੁਰੂ ਕੀਤਾ ਹੈ ਜਿਸ 'ਚ ਪੈਸਿਆਂ ਦੇ ਨਾਲ ਫਿੱਟਨੈੱਸ ਵੀ ਬਰਕਰਾਰ ਰਹੇਗੀ। ਸੋਸ਼ਲ ਮੀਡੀਆ 'ਤੇ ਸੋਨੂੰ ਸੂਦ ਨੇ ਇਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ 'ਚ ਉਹ ਸਾਈਕਲ 'ਤੇ ਚਾਕੂ-ਛੂਰੀ ਤੇਜ਼ ਕਰਦੇ ਨਜ਼ਰ ਆ ਰਹੇ ਹਨ।
ਸੋਨੂੰ ਸੂਦ ਨੇ ਕਿਹਾ ਕਿ,"ਫਿੱਟਨੈੱਸ ਬੇਹੱਦ ਜ਼ਰੂਰੀ ਚੀਜ਼ ਹੈ। ਫਿੱਟਨੈੱਸ ਕਿਵੇਂ ਵੀ ਹੋ ਸਕਦੀ ਹੈ। ਤੁਸੀਂ ਸਾਈਕਲਿੰਗ ਵੀ ਕਰ ਸਕਦੇ ਹੋ। ਇਹ ਇਕ ਨਵਾਂ ਪੇਸ਼ਾ ਵੀ ਹੈ, ਜਿੱਥੇ ਤੁਸੀਂ ਸਾਈਕਲਿੰਗ ਨਾਲ ਪੈਸੇ ਵੀ ਕਮਾ ਸਕਦੇ ਹੋ। ਚਾਕੂ ਨੂੰ ਤਿੱਖਾ ਕਰਨ ਲਈ ਇਹ ਮੇਰੀ ਨਵੀਂ ਦੁਕਾਨ ਹੈ।"
ਇਸ ਤੋਂ ਪਹਿਲਾ ਵੀ ਸੋਨੂੰ ਸੂਦ ਇਸੇ ਤਰ੍ਹਾਂ ਦੀਆਂ ਕਈ ਵੀਡੀਓ ਅਪਲੋਡ ਕੀਤੀਆਂ ਸੀ। ਜਿਸ 'ਚ ਉਹ ਤਰ੍ਹਾਂ-ਤਰ੍ਹਾਂ ਦੇ ਕੰਮ ਕਰਦੇ ਨਜ਼ਰ ਆਏ। ਬਾਲੀਵੁੱਡ ਅਦਾਕਰਾ ਤੇ ਲੋਕਾਂ ਦੇ ਮਸੀਹਾ ਸੋਨੂੰ ਸੂਦ ਨੇ ਬੇਰੋਜ਼ਗਾਰਾਂ ਨੂੰ ਨੌਕਰੀਆਂ ਦਵਾਉਣ ਦਾ ਵੀ ਜ਼ਿੰਮਾ ਚੁੱਕਿਆ ਹੈ। ਜਿਸ ਦੇ ਲਈ ਉਹ ਆਏ ਦਿਨ ਨਵੇਂ ਉਪਰਾਲੇ ਕਰਦੇ ਰਹਿੰਦੇਹਨ।