ਦੇਸ਼ 'ਚ ਇੱਕ ਵਾਰ ਫਿਰ ਲੌਕਡਾਉਨ ਅਤੇ ਕਰਫਿਊ ਦੇ ਹਾਲਤ ਹਨ ਜਿਸ ਦੇ ਕਾਰਨ ਸਕੂਲ ਤੇ ਕਾਲਜ ਵੀ ਬੰਦ ਹੋ ਗਏ ਹਨ। ਇਸ ਸਭ ਦਰਮਿਆਨ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਸਟੂਡੈਂਟਸ ਦੇ ਬੋਰਡ ਐਗਜ਼ਾਮ ਰੱਦ ਕਰਨ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਦੂਜੇ ਦੇਸ਼ਾਂ ਦੀ ਮਿਸਾਲ ਦਿੰਦਿਆਂ ਸਰਕਾਰ ਨੂੰ ਐਗਜ਼ਾਮ ਰੱਦ ਕਰਨ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਇਹ ਅਪੀਲ ਆਪਣੇ ਸੋਸ਼ਲ ਮੀਡੀਆ ਰਾਹੀਂ ਕੀਤੀ ਹੈ। ਸੋਨੂ ਸੂਦ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਵੀਡੀਓ ਸ਼ੇਅਰ ਕੀਤੀ ਹੈ।


 


ਇਸ ਵੀਡੀਓ ਵਿੱਚ ਉਨ੍ਹਾਂ ਨੇ ਬੋਰਡ ਦੇ ਐਗਜ਼ਾਮ ਨੂੰ ਆਫਲਾਈਨ ਨਾ ਲੈਣ ਦੀ ਅਪੀਲ ਕੀਤੀ ਹੈ। ਸੋਨੂੰ ਸੂਦ ਨੇ ਵੀਡੀਓ ਵਿੱਚ ਕਿਹਾ, ‘ਸਟੂਡੈਂਟਸ ਦੀ ਤਰਫੋਂ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ। ਸੀਬੀਐਸਈ ਅਤੇ ਬੋਰਡ ਦੀਆਂ ਪ੍ਰੀਖਿਆਵਾਂ ਆਫਲਾਈਨ ਨਾ ਹੋਣ ਮੈਨੂੰ ਨਹੀਂ ਲਗਦਾ ਕਿ ਵਿਦਿਆਰਥੀ ਮੌਜੂਦਾ ਹਾਲਤਾਂ 'ਚ ਐਗਜ਼ਾਮ ਦੇਣ ਲਈ ਤਿਆਰ ਹਨ।



ਸੋਨੂੰ ਸੂਦ ਨੇ ਵੀਡੀਓ 'ਚ ਅਰਬ ਅਤੇ ਮੈਕਸੀਕੋ ਵਰਗੇ ਹੋਰ ਦੇਸ਼ਾਂ ਦੀ ਮਿਸਾਲ ਦਿੰਦਿਆਂ ਕਿਹਾ ਕਿ ਉਥੇ ਕੋਰੋਨਾ ਦੇ ਕੇਸ ਬਹੁਤ ਘੱਟ ਹੋਣ ਦੇ ਬਾਵਜੂਦ ਵੀ ਸਿੱਖਿਆ ਵਿਭਾਗ ਨੇ ਐਗਜ਼ਾਮ ਨੂੰ ਰੱਦ ਕਰ ਦਿੱਤੇ ਹਨ। ਸਾਡੇ ਦੇਸ਼ 'ਚ ਕੋਰੋਨਾ ਦੇ ਕੇਸ ਇਨ੍ਹੇ ਵੱਧ ਹਨ, ਫਿਰ ਵੀ, ਅਸੀਂ ਐਗਜ਼ਾਮ ਕਰਵਾਉਣ ਬਾਰੇ ਸੋਚ ਰਹੇ ਹਾਂ, ਜੋ ਕਿ ਨਾਜਾਇਜ਼ ਹੈ। ਮੈਨੂੰ ਲਗਦਾ ਹੈ ਕਿ ਇਹ ਆਫਲਾਈਨ ਐਗਜ਼ਾਮ ਲਈ ਸਹੀ ਸਮਾਂ ਨਹੀਂ ਹੈ। ਮੈਂ ਚਾਹੁੰਦਾ ਹਾਂ ਕਿ ਹਰ ਕੋਈ ਅੱਗੇ ਆਵੇ ਅਤੇ ਇਨ੍ਹਾਂ ਵਿਦਿਆਥੀਆਂ ਦਾ ਸਾਥ ਦੇਵੇ ਤਾਂ ਜੋ ਉਹ ਸੁਰੱਖਿਅਤ ਰਹਿ ਸਕਣ।