ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲਗਵਾ ਲਈ ਹੈ। ਅਦਾਕਾਰਾ ਨੇ ਇਸ ਦੀ ਜਾਣਕਾਰੀ ਟਵਿੱਟਰ ਰਾਹੀਂ ਦਿੱਤੀ। ਕੋਰੋਨਾਵਾਇਰਸ ਦੀ ਦੂਸਰੀ ਲਹਿਰ ਤੋਂ ਬਾਅਦ ਦੇਸ਼ ਭਰ 'ਚ ਕੇਸਾਂ ਦੀ ਗਿਣਤੀ 'ਚ ਕਾਫੀ ਵਾਧਾ ਹੋਇਆ ਹੈ। ਜਿਸ ਤੋਂ ਬਾਅਦ ਬਾਲੀਵੁੱਡ ਦੇ ਕਈ ਕਲਾਕਾਰਾਂ ਕਾਫੀ ਚੌਕੰਨੇ ਹੋ ਗਏ ਹਨ। 

 

ਹਾਲ ਹੀ 'ਚ ਬਾਲੀਵੁੱਡ ਦੇ ਕਈ ਕਲਾਕਾਰ ਜਿਵੇ ਕਿ ਅਕਸ਼ੇ ਕੁਮਾਰ, ਕੈਟਰੀਨਾ ਕੈਫ, ਗੋਵਿੰਦਾ, ਆਲੀਆ ਭੱਟ, ਮਨੋਜ ਬਾਜਪਾਈ, ਰਣਬੀਰ ਕਪੂਰ, ਵਿੱਕੀ ਕੌਸ਼ਲ, ਭੂਮੀ ਪੇਡਨੇਕਰ, ਕਾਰਤਿਕ ਆਰੀਅਨ ਤੇ ਕਈ ਹੋਰ ਕਲਾਕਾਰ ਇਸ ਗੰਭੀਰ ਬਿਮਾਰੀ ਦੇ ਸ਼ਿਕਾਰ ਹੋ ਚੁਕੇ ਹਨ। 

 

ਜਿਸ ਕਾਰਨ ਸਲਮਾਨ ਖਾਨ ਤੇ ਸੰਜੇ ਦੱਤ ਨੇ ਵੀ ਕੋਵਿਡ ਦੀ ਪਹਿਲੀ ਵੈਕਸੀਨੇਸ਼ਨ ਲਗਵਾ ਲਈ ਹੈ। ਇਹੀ ਕਾਰਨ ਹੈ ਕਿ ਸੋਨੂੰ ਸੂਦ ਵੀ ਹੁਣ ਕੋਰੋਨਾ ਦਾ ਟੀਕਾ ਲਗਵਾਉਣ ਵਾਲੇ ਕਲਾਕਾਰਾਂ ਦੀ ਲਿਸਟ 'ਚ ਸ਼ਾਮਿਲ ਹੋ ਗਏ ਹਨ। 

 


 

ਸੋਨੂੰ ਸੂਦ ਨੇ ਵੈਕਸੀਨ ਲਗਵਾਉਂਦੇ ਦੀ ਤਸਵੀਰ ਸਾਂਝੀ ਕਰ ਲਿਖਿਆ," ਅੱਜ ਮੈ ਆਪਣੀ ਵੈਕਸੀਨ ਲਗਵਾ ਲਈ ਹੈ ਅਤੇ ਹੁਣ ਸਮਾਂ ਹੋ ਗਿਆ ਹੈ ਪੂਰੇ ਦੇਸ਼ ਨੂੰ Vaccinated ਕਰਨ ਦਾ। ਸਭ ਤੋਂ ਵੱਡੀ ਵੈਕਸੀਨੇਸ਼ਨ ਡਰਾਈਵ 'ਸੰਜੀਵਨੀ' ਦੀ ਸ਼ੁਰੂਆਤ ਹੋ ਗਈ ਹੈ। ਜੋ ਲੋਕਾਂ ਨੂੰ ਵੈਕਸੀਨੇਸ਼ਨ ਲਗਵਾਉਣ ਲਈ ਜਾਗਰੂਕ ਕਰੇਗੀ। 

 

ਹਾਲ ਹੀ 'ਚ ਸੋਨੂੰ ਸੂਦ ਨੇ ਹੀ ਇਸ ਵੈਕਸੀਨੇਸ਼ਨ ਡਰਾਈਵ ਦੀ ਖਬਰ ਸ਼ੇਅਰ ਕੀਤੀ ਸੀ। ਇਸ ਦਾ ਜ਼ਿੰਮਾ ਸੋਨੂੰ ਸੂਦ ਨੇ ਖੁਦ ਉਠਾਇਆ ਹੈ। ਲੋਕ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਲੋਕਾਂ ਦੇ ਮਸੀਹੇ ਨੇ ਇਹ ਕਦਮ ਚੁੱਕਿਆ ਹੈ।