ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਬੁੱਧਵਾਰ ਨੂੰ ਗ਼ੈਰ-ਬੈਂਕ ਵਿੱਤੀ ਸੰਸਥਾਵਾਂ ਜਿਵੇਂ ਮੋਬਾਈਲ ਵਾਲੇਟ ਤੇ ਭੁਗਤਾਨ ਬੈਂਕਾਂ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਮੁਦਰਾ ਨੀਤੀ 'ਚ ਤਬਦੀਲੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਹੁਣ ਪੇਟੀਐਮ ਪੇਮੈਂਟਸ ਬੈਂਕ, ਇੰਡੀਆ ਪੋਸਟ ਪੇਮੈਂਟਸ ਬੈਂਕ ਨੂੰ ਇਕ ਵੱਡਾ ਹੁੰਗਾਰਾ ਮਿਲਿਆ ਹੈ।

 

ਦੱਸ ਦੇਈਏ ਕਿ ਆਰਬੀਆਈ ਨੇ ਪੇਮੈਂਟ ਬੈਂਕ ਲਈ ਜਮ੍ਹਾਂ ਸੀਮਾ ਵੀ ਵਧਾ ਦਿੱਤੀ ਹੈ। ਬੈਂਕ ਨੇ ਹੁਣ ਇਸ ਨੂੰ 1 ਲੱਖ ਰੁਪਏ ਤੋਂ ਵਧਾ ਕੇ 2 ਲੱਖ ਰੁਪਏ ਕਰ ਦਿੱਤਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਲੰਬੇ ਸਮੇਂ ਤੋਂ ਭੁਗਤਾਨ ਬੈਂਕ ਜਮ੍ਹਾਂ ਰਕਮਾਂ ਦੀ ਸੀਮਾ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ।

 

ਗ਼ੈਰ-ਬੈਂਕ ਇਕਾਈਆਂ ਤੋਂ ਨਕਦੀ ਕੱਢਵਾਈ ਜਾ ਸਕੇਗੀ

ਕੇਂਦਰੀ ਬੈਂਕ ਨੇ ਇਹ ਵੀ ਕਿਹਾ ਹੈ ਕਿ ਗ਼ੈਰ-ਬੈਂਕ ਇਕਾਈਆਂ ਤੋਂ ਨਕਦੀ ਕਢਵਾਉਣ ਦੀ ਮਜ਼ੂਰੀ ਦਿੱਤੀ ਜਾਵੇਗੀ ਪਰ ਇਸ ਦੇ ਲਈ ਗਾਹਕ ਦੀ ਕੇਵਾਈਸੀ ਪ੍ਰਕਿਰਿਆ ਪੂਰੀ ਹੋਣੀ ਚਾਹੀਦੀ ਹੈ। ਦੱਸ ਦੇਈਏ ਕਿ ਬੈਂਕਾਂ ਵੱਲੋਂ ਨਕਦੀ ਕਢਵਾਉਣ ਲਈ ਜਾਰੀ ਕੀਤੇ ਹੋਏ ਕੇਵਾਈਸੀ ਕੰਪਲਾਇੰਟ ਪੀਪੀਆਈ (ਕ੍ਰੈਡਿਟ ਜਾਂ ਡੈਬਿਟ) ਕਾਰਡ ਹੈ। ਪੀਪੀਆਈ ਦਾ ਮਤਲਬ ਹੈ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ ਹੈ। ਉੱਤੇ ਹੀ ਫ਼ਾਰੈਕਸ ਕਾਰਡ, ਡਿਜ਼ੀਟਲ ਵਾਲੇਟ ਪੀਪੀਈ ਦੀਆਂ ਹੀ ਕੁਝ ਉਦਾਹਰਣਾਂ ਹਨ।

 

PPI ਇੰਸਟਰੂਮੈਂਟਸ ਤਿੰਨ ਤਰ੍ਹਾਂ ਦੇ ਹੁੰਦੇ ਹਨ

ਪੀਪੀਆਈ 'ਚ ਜਿੰਨਾ ਪੈਸਾ ਹੋਵੇਗਾ, ਓਨਾ ਹੀ ਵੱਧ ਫ਼ਾਇਦੇਮੰਦ ਹੋਵੇਗਾ। RBI ਦੀ ਵੈਬਸਾਈਟ ਅਨੁਸਾਰ ਇੱਥੇ ਤਿੰਨ ਕਿਸਮਾਂ ਦੇ PPI ਉਪਕਰਣ ਹੁੰਦੇ ਹਨ, ਕਲੋਜ਼ਮ ਸਿਸਟਮ PPIs, ਸੈਮੀ-ਕਲੋਜ਼ਡ ਸਿਸਟਮ PPIs ਅਤੇ ਓਪਨ ਸਿਸਟਮ PPIs. ਓਪਨ ਸਿਸਟਮ ਪੀਪੀਆਈ ਤੋਂ ਸਿਰਫ਼ ਨਕਦ ਨਿਕਾਸੀ ਦੀ ਮਨਜ਼ੂਰੀ ਹੈ।

 

ਜ਼ਿਕਰਯੋਗ ਹੈ ਕਿ ਨਕਦੀ ਕਢਵਾਉਣਾ ਫਿਲਹਾਲ ਬੈਂਕਾਂ ਦੁਆਰਾ ਜਾਰੀ ਕੀਤੇ ਗਏ ਪੂਰੇ ਕੇਵਾਈਸੀਪੀ-ਪੀਪੀਆਈ ਤਕ ਸੀਮਤ ਹੈ ਨਤਅ ਇਹ ਏਟੀਐਮ ਤੇ ਪੁਆਇੰਟ ਆਫ਼ ਸੇਲ ਟਰਮਿਨਲਾਂ ਦੇ ਰਾਹੀਂ ਉਪਲੱਬਧ ਹੈ। ਇਹ ਭਰੋਸਾ ਦਿੰਦੇ ਹੋਏ ਕਿ ਉਹ ਲੋੜ ਮੁਤਾਬਕ ਕੈਸ਼ ਕੱਢਵਾ ਸਕਦੇ ਹਨ, ਪੀਪੀਆਈ ਹੋਲਡਰ ਕੈਸ਼ ਜ਼ਿਆਦਾ ਨਹੀਂ ਰੱਖਣਾ ਚਾਹੁੰਦੇ, ਜਿਸ ਕਾਰਨ ਡਿਜ਼ੀਟਲ ਲੈਣ-ਦੇਣ ਜ਼ਿਆਦਾ ਕੀਤੇ ਜਾਂਦੇ ਹਨ।

 

ਪੇਮੈਂਟ ਵਾਲੇਟ ਦੇ ਅਪਗ੍ਰੇਡੇਸ਼ਨ 'ਤੇ ਵੀ ਹੋ ਰਿਹੈ ਕੰਮ

ਇਸ ਦੇ ਨਾਲ ਹੀ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਵੀ ਕਿਹਾ ਕਿ ਪੇਮੈਂਟ ਵਾਲੇਟ ਦੇ ਅਪਗ੍ਰੇਡਸ਼ਨ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਯੂਜਰਾਂ ਨੂੰ ਇਕ ਵਾਲੇਟ ਤੋਂ ਦੂਜੇ ਵਾਲੇਟ 'ਚ ਪੈਸੇ ਟਰਾਂਸਫ਼ਰ ਕਰਨ ਦੀ ਆਜ਼ਾਦੀ ਦਿੱਤੀ ਜਾਵੇਗੀ। ਫਿਲਹਾਲ ਗੂਗਲ ਗੂਗਲ ਪੇਅ ਜਾਂ ਪੇਟੀਐਮ ਵਾਲੇਟ ਤੋਂ ਹੀ ਹੋਰ ਵਾਲੇਟ 'ਚ ਪੈਸੇ ਟਰਾਂਸਫ਼ਰ ਕੀਤੇ ਜਾਂਦੇ ਹਨ।