ਮੁਬੰਈ: ਅਦਾਕਾਰ ਰਾਜੇਸ਼ ਕਰੀਰ ਲੌਕਡਾਊਨ ਕਾਰਨ ਆਰਥਿਕ ਮੰਦ ਹਾਲੀ ਦਾ ਸ਼ਿਕਾਰ ਹੈ ਤੇ ਉਨ੍ਹਾਂ ਸੋਸ਼ਲ ਮੀਡੀਆ ਤੇ ਆਪਣੀ ਪ੍ਰੇਸ਼ਾਨੀ ਬਿਆਨ ਕੀਤੀ ਸੀ ਤੇ ਲੋਕਾਂ ਕੋਲੋਂ ਮਦਦ ਵੀ ਮੰਗੀ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਜ਼ਿੰਦਾ ਰੱਖ ਸਕੇ।

ਪੰਜਾਬ 'ਚ 56 ਨਵੇਂ ਕੋਰੋਨਾ ਕੇਸਾਂ ਨੇ ਵਧਾਇਆ ਫਿਕਰ, ਕੁੱਲ ਗਿਣਤੀ 2500 ਤੋਂ ਪਾਰ



ਐਸੇ ਵਿੱਚ ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ ਰਾਜੇਸ਼ ਕਰੀਰ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਸੋਨੂੰ ਨੇ ਕਰੀਰ ਨੂੰ ਪੰਜਾਬ ਦੇ ਲੁਧਿਆਣਾ ਪਹੁੰਚਾਉਣ ਦਾ ਵਾਦਾ ਕੀਤਾ। ਲੰਬੇ ਸਮੇਂ ਤੋਂ ਵਿਹਲੇ ਰਿਹ ਰਹੇ ਕਰੀਰ ਹੁਣ ਵਾਪਸ ਪੰਜਾਬ ਪਰਤਣਾ ਚਾਹੁੰਦੇ ਹਨ। ਇਸ ਲਈ ਹੁਣ ਸੋਨੂੰ ਸੂਦ ਨੇ ਉਨ੍ਹਾਂ ਨੂੰ ਪੰਜਾਬ ਪਹੁੰਚਾਉਣ ਦਾ ਜ਼ਿੰਮਾ ਲਿਆ ਹੈ।


ਸਾਵਧਾਨ! ਮੌਸਮ ਵਿਭਾਗ ਦੀ ਚੇਤਾਵਨੀ, ਅੱਜ ਭਾਰੀ ਮੀਂਹ ਤੇ ਤੂਫਾਨ ਦਾ ਖ਼ਤਰਾ




ਰਾਜੇਸ਼ ਕਰੀਰ ਨੇ ਮੰਗਲ ਪਾਂਡੇ, ਅੱਲ੍ਹਾ ਕੇ ਬੰਦੇ, ਅਗਨੀਪਥ 2 ਅਤੇ ਆਉਣ ਵਾਲੀ ਫਿਲਮ ਭੁਜ- ਦਿ ਪ੍ਰਾਈਡ ਆਫ ਇੰਡੀਆ ਵਿੱਚ ਕੰਮ ਕੀਤਾ ਹੈ।