ਮੁੰਬਈ: ਸ੍ਰੀਦੇਵੀ ਤੇ ਬੋਨੀ ਕਪੂਰ ਦੀ ਲਾਡਲੀ ਧੀ ਜਾਨ੍ਹਵੀ ਕਪੂਰ ਨੇ ਸਾਲ 2018 'ਚ ਬਤੌਰ ਅਦਾਕਾਰਾ ਫ਼ਿਲਮ ਇੰਡਸਟਰੀ 'ਚ ਐਂਟਰੀ ਕੀਤੀ ਸੀ। ਉਨ੍ਹਾਂ ਦੀ ਪਹਿਲੀ ਫ਼ਿਲਮ ਦਾ ਨਾਂਅ ਸੀ 'ਧੜਕ'। ਜਿਸ 'ਚ ਉਨ੍ਹਾਂ ਦੇ ਓਪੋਜ਼ਿਟ ਇਸ਼ਾਨ ਖੱਟਰ ਨਜ਼ਰ ਆਏ ਸਨ। ਫ਼ਿਲਮ ਲੋਕਾਂ ਨੂੰ ਕਾਫੀ ਪਸੰਦ ਆਈ ਸੀ। ਪਰ ਕੀ ਤੁਸੀਂ ਜਾਣਦੇ ਹੋ ਕਿ ਸ੍ਰਦੇਵੀ ਕਦੇ ਨਹੀਂ ਚਾਹੁੰਦੀ ਸੀ ਕਿ ਜਾਨ੍ਹਵੀ ਫਿਲਮਾਂ 'ਚ ਕੰਮ ਕਰੇ।



ਐਕਟਿੰਗ ਸਕੂਲ 'ਚ ਭੇਜਣ ਸਮੇਂ ਕਹੀ ਸੀ ਇਹ ਗੱਲ


ਇਹ ਗੱਲ ਖੁਦ ਜਾਨ੍ਹਵੀ ਨੇ ਇਕ ਇੰਟਰਵਿਊ ਦੌਰਾਨ ਸ਼ੇਅਰ ਕੀਤੀ ਸੀ। ਸ੍ਰੀਦੇਵੀ ਦੀ ਧੀ ਨੇ ਦੱਸਿਆ ਸੀ ਕਿ ਜਦੋਂ ਉਹ ਲੰਡਨ ਦੇ ਐਕਟਿੰਗ ਸਕੂਲ 'ਚ ਉਸ ਨੂੰ ਛੱਡਣ ਜਾ ਰਹੇ ਸੀ ਤਾਂ ਉਨ੍ਹਾਂ ਇਕ ਖਾਸ ਗੱਲ ਕਹੀ ਸੀ। ਸ੍ਰੀਦੇਵੀ ਨੇ ਉਦੋਂ ਲਾਡਲੀ ਨੂੰ ਕਿਹਾ ਸੀ ਕਿ ਉਹ ਕਮਲ ਦੇ ਫੁੱਲ ਨੂੰ ਚਿੱਕੜ 'ਚ ਛੱਡ ਰਹੀ ਹੈ। ਹਾਲਾਂਕਿ ਦਿਲਚਸਪ ਗੱਲ ਇਹ ਸੀ ਕਿ ਉਹ ਦੂਜੀ ਬੇਟੀ ਦੇ ਫ਼ਿਲਮਾਂ ਚ ਕੰਮ ਕਰਨ ਨੂੰ ਲੈਕੇ ਬੇਫਿਕਰ ਸੀ ਪਰ ਜਾਨ੍ਹਵੀ ਨੂੰ ਲੈਕੇ ਇਸ ਤਰ੍ਹਾਂ ਦਾ ਖਿਆਲ ਨਹੀਂ ਸੀ। ਪਰ ਜਾਨ੍ਹਵੀ ਐਕਟਿੰਗ ਕਰਨਾ ਚਾਹੁੰਦੀ ਸੀ ਤਾਂ ਸ੍ਰੀਦੇਵੀ ਨੇ ਉਸ ਦਾ ਸਾਥ ਦਿੱਤਾ।



ਧੀ ਦੀ ਪਹਿਲੀ ਫ਼ਿਲਮ ਦੀ ਰਿਲੀਜ਼ ਨਹੀਂ ਸੀ ਦੇਖ ਪਾਈ ਸ੍ਰੀਦੇਵੀ


ਹਾਲਾਂਕਿ, ਦੁੱਖ ਦੀ ਗੱਲ ਰਹੀ ਕਿ ਉਹ ਆਪਣੀ ਧੀ ਦੀ ਪਲੇਠੀ ਫ਼ਿਲਮ ਨੂੰ ਰਿਲੀਜ਼ ਹੁੰਦਾ ਨਾ ਦੇਖ ਸਕੀ। ਜਾਨ੍ਹਵੀ ਦੀ ਡੈਬਿਊ ਫ਼ਿਲਮ ਦੇ ਰਿਲੀਜ਼ ਹੋਣ ਤੋਂ ਕੁਝ ਮਹੀਨੇ ਪਹਿਲਾਂ ਸ੍ਰੀਦੇਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈ।