ਮੁੰਬਈ: ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜ਼ੀਰੋ’ ਇਸੇ ਸਾਲ ਕ੍ਰਿਸਮਸ ਮੌਕੇ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਟ੍ਰੇਲਰ ਸ਼ਾਹਰੁਖ ਨੇ ਆਪਣੇ ਜਨਮ ਦਿਨ ਮੌਕੇ ਰਿਲੀਜ਼ ਕੀਤਾ ਸੀ, ਜਿਸ ਨੂੰ ਫੈਨਸ ਨੇ ਖੂਬ ਪਸੰਦ ਕੀਤਾ ਸੀ। ਇਸ ਤੋਂ ਇਲਾਵਾ ਹੁਣ ਤਕ ਫ਼ਿਲਮ ਦੇ ਦੋ ਟੀਜ਼ਰ ਸਾਹਮਣੇ ਆ ਚੁੱਕੇ ਹਨ। ਫ਼ਿਲਮ ‘ਚ ਕਿੰਗ ਖ਼ਾਨ ਨਾਲ ਕੈਟਰੀਨਾ ਕੈਫ ਤੇ ਅਨੁਸ਼ਕਾ ਸ਼ਰਮਾ ਲੀਡ ਰੋਲ ‘ਚ ਨਜ਼ਰ ਆਉਣਗੀਆਂ।

ਹੁਣ ਬੀਤੇ ਦਿਨੀਂ ਸ਼ਾਹਰੁਖ ਨੇ ਫ਼ਿਲਮ ਦਾ ਨਵਾਂ ਪ੍ਰੋਮੋ ਰਿਲੀਜ਼ ਕੀਤਾ ਹੈ ਜਿਸ ‘ਚ ਬਊਆ ਆਪਣੇ ਫੈਨਸ ਨੂੰ ਉਨ੍ਹਾਂ ਨੂੰ ਦੇਖਦੇ-ਦੇਖਦੇ ਪਿਆਰ ਹੋ ਜਾਣ ਦੀ ਗੱਲ ਕਰ ਰਹੇ ਹਨ। ਇਸ ਪ੍ਰੋਮੋ ਨੂੰ ਖੁਦ ਸ਼ਾਹਰੁਖ ਨੇ ਹੀ ਸ਼ੇਅਰ ਕੀਤਾ ਹੈ ਜਿਸ ਦੇ ਨਾਲ ਉਨ੍ਹਾਂ ਨੇ ਪ੍ਰੋਮੋ ਦਾ ਹੀ ਡਾਈਲੌਗ ਕੈਪਸ਼ਨ ‘ਚ ਲਿਖਿਆ ਹੈ।


‘ਜ਼ੀਰੋ’ ਦਾ ਅਜੇ ਤਕ ਕੋਈ ਗਾਣਾ ਰਿਲੀਜ਼ ਨਹੀਂ ਹੋਇਆ। ਕੁਝ ਦਿਨ ਪਹਿਲਾਂ ਖ਼ਬਰ ਸੀ ਕਿ ਇਸ ਦਾ ਪਹਿਲਾ ਗਾਣਾ 21 ਨਵੰਬਰ ਨੂੰ ਆ ਰਿਹਾ ਹੈ ਪਰ ਕਿੰਗ ਖ਼ਾਨ ਨੇ ਸਾਫ ਕੀਤਾ ਹੈ ਕਿ ਗਾਣਾ 23 ਨਵੰਬਰ ਯਾਨੀ ਕੱਲ੍ਹ ਰਿਲੀਜ਼ ਹੋਵੇਗਾ। ਉਮੀਦ ਕਰਦੇ ਹਾਂ ਕਿ ਜਿਸ ਤਰ੍ਹਾਂ ਫ਼ਿਲਮ ਦੇ ਟ੍ਰੇਲਰ ਅਤੇ ਟੀਜ਼ਰਾਂ ਨੇ ਲੋਕਾਂ ਨੂੰ ਖੁਸ਼ ਕੀਤਾ ਫ਼ਿਲਮ ਦੇ ਗਾਣੇ ਤੇ ਕਹਾਣੀ ਵੀ ਲੋਕਾਂ ਨੂੰ ਪਸੰਦ ਆਵੇ।