ਮੁੰਬਈ: ਫ਼ਿਲਮੀ ਸਿਤਾਰੇ ਸ਼ਾਹਰੁਖ ਖ਼ਾਨ, ਕੰਗਨਾ ਰਨੌਤ ਅਤੇ ਸਾਊਥ ਸਟਾਰ ਵਿਜੈ ਦੇਵਕੋਂਡਾ ਸਿਗਨੇਚਰ ਮਾਸਟਰਕਲਾਸ ‘ਚ ਆਪਣੇ ਜੁਨੂੰਨ ਦੀ ਕਹਾਣੀ ਸ਼ੇਅਰ ਕਰਨਗੇ, ਜਿਸ ਦਾ ਪ੍ਰਬੰਧ 15 ਦਸੰਬਰ ਨੂੰ ਛੇ ਵੱਖ-ਵੱਖ ਸ਼ਹਿਰਾਂ ‘ਚ ਕੀਤਾ ਜਾਵੇਗਾ। ਸ਼ਾਹਰੁਖ ਲਖਨਊ, ਕੰਗਨਾ ਗੁਰੂਗ੍ਰਾਮ, ਕੋਲਕਤਾ, ਗੁਹਾਟੀ ਤੇ ਪੁਨੇ ‘ਚ ਜਦਕਿ ਵਿਜੈ ਹੈਦਰਾਬਾਦ ‘ਚ ਲੋਕਾਂ ਨੂੰ ਆਪਣੀਆਂ ਕਹਾਣੀਆਂ ਦੱਸਣਗੇ। ਫੇਮਸ ਵੀਜੇ ਅਤੇ ਐਕਟਰ ਸਾਇਰਸ ਸਾਹੁਕਾਰ ਇਨ੍ਹਾਂ ਪ੍ਰੋਗ੍ਰਾਮਾਂ ਨੂੰ ਹੋਸਟ ਕਰਨਗੇ। ਸ਼ਾਹਰੁਖ ਨੇ ਇੱਕ ਬਿਆਨ ‘ਚ ਕਿਹਾ, ‘ਮੈਂ ਦਿੱਲੀ ਤੋਂ ਮੁੰਬਈ ਐਕਟਿੰਗ ਦੇ ਜੁੰਨੂਨ ‘ਚ ਆਇਆ ਸੀ।’ ਕੰਗਨਾ ਨੇ ਕਿਹਾ, ‘ਮੈਨੂੰ ਚੰਗਾ ਲੱਗ ਰਿਗਾ ਹੈ ਕਿ ਆਪਣੀ ਕਹਾਣੀ ਮੈਂ ਲੋਕਾਂ ਨਾਲ ਸ਼ੇਅਰ ਕਰਾਂਗੀ।’ ਜਦਕਿ ਕਿ ਆਪਣੇ ਜੁੰਨੂਨ ਬਾਰੇ ਬੋਲਦੇ ਵਿਜੈ ਨੇ ਕਿਹਾ, ‘ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਆਪਣੇ ਜੁੰਨੂਨ ਨੂੰ ਹਕੀਕਤ ‘ਚ ਬਦਣ ਦਾ ਮੌਕਾ ਮਿਲਿਆ।’ ਹੁਣ ਸ਼ਾਹਰੁਖ ਆਪਣੀ ਆਉਣ ਵਾਲੀ ਫ਼ਿਲਮ ‘ਜ਼ੀਰੋ’ ਦੀ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਫ਼ਿਲਮ ਦੇ ਟ੍ਰੇਲਰ ਨੂੰ ਦੋ ਨਵੰਬਰ ਨੂੰ ਰਿਲੀਜ਼ ਕੀਤਾ ਗਿਆ ਸੀ ਅਤੇ ਬੀਤੇ ਦਿਨ ਹੀ ਇਸ ਦਾ ਪਹਿਲਾ ਗਾਣਾ ਰਿਲੀਜ਼ ਹੋਇਆ ਹੈ। ਲੋਕਾਂ ਦੇ ਨਾਲ ਬਾਲੀਵੁੱਡ ਸਟਾਰਸ ਨੂੰ ਵੀ ਫ਼ਿਲਮ ਦਾ ਟ੍ਰੇਲਰ ਕਾਫੀ ਪਸੰਦ ਆਇਆ ਸੀ।