ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ ਕਿ ਐਮਪੀ ਗਰੇਵਾਲ ਨੇ ਇਸ ਹਫ਼ਤੇ ਦੀ ਸ਼ੁਰੂਆਤ 'ਚ ਪੀਐਮਓ ਨੂੰ ਸੂਚਿਤ ਕੀਤਾ ਸੀ ਕਿ ਉਹ ਜੂਏ ਕਾਰਨ ਕਰਜ਼ਦਾਰ ਹੋ ਗਿਆ ਸੀ ਤੇ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਉਹ ਡਾਕਟਰੀ ਇਲਾਜ ਵੀ ਕਰਵਾ ਰਹੇ ਹਨ।
ਇਹ ਵੀ ਪੜ੍ਹੋ: ਕੈਨੇਡਾ ਦੇ ਸੰਸਦ ਮੈਂਬਰ ਰਾਜ ਗਰੇਵਾਲ ਵੱਲ਼ੋਂ ਅਸਤੀਫ਼ਾ
ਪੀਐਮਓ ਮੁਤਾਬਕ ਇਨ੍ਹਾਂ ਹਾਲਾਤਾਂ ਦੇ ਆਧਾਰ 'ਤੇ ਗਰੇਵਾਲ ਦਾ ਬਰੈਂਪਟਨ ਈਸਟ ਲਈ ਸੰਸਦ ਮੈਂਬਰ ਦੇ ਤੌਰ 'ਤੇ ਅਸਤੀਫ਼ਾ ਦੇਣ ਦਾ ਫੈਸਲਾ ਸਹੀ ਸੀ। ਪੀਓਮਓ ਨੇ ਗਰੇਵਾਲ ਬਾਰੇ ਪੀਲ ਰੀਜਨਲ ਪੁਲਿਸ ਵੱਲੋਂ ਕੀਤੀ ਜਾ ਰਹੀ ਕਿਸੇ ਵੀ ਤਰ੍ਹਾਂ ਦੀ ਰਹੀ ਜਾਂਚ ਤੋਂ ਉਹ ਅਣਜਾਣਤਾ ਪ੍ਰਗਟਾਈ।
ਸਬੰਧਤ ਖ਼ਬਰ: ਟਰੂਡੋ 'ਤੇ ਲੱਗੇ ਮੀਡੀਆ ਨੂੰ 600 ਮਿਲੀਅਨ ਡਾਲਰ 'ਰਿਸ਼ਵਤ' ਦੇਣ ਦੇ ਇਲਜ਼ਾਮ