Shah Rukh Khan Jawan Advance Booking: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਲੈ ਕੇ ਫੈਨਜ਼ ਦਾ ਜਨੂੰਨ ਸਿਖਰਾਂ 'ਤੇ ਹੈ। ਫਿਲਮ ਆਖਰਕਾਰ 7 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਹਰ ਕੋਈ ਸ਼ਾਹਰੁਖ ਖਾਨ ਦੀ ਫਿਲਮ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ, ਫਿਲਮ ਦੀ ਐਡਵਾਂਸ ਬੁਕਿੰਗ ਚੋਣਵੇਂ ਸਿਨੇਮਾਘਰਾਂ ਵਿੱਚ ਸ਼ੁਰੂ ਹੋਈ, ਜਿਸ ਦੌਰਾਨ ਸਭ ਨੂੰ ਭਰਵਾਂ ਹੁੰਗਾਰਾ ਮਿਲਿਆ। ਰਿਪੋਰਟ ਮੁਤਾਬਕ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਸ਼ਾਹਰੁਖ ਦੀ ਫਿਲਮ ਦੀ ਸਾਰੀਆਂ ਟਿਕਟਾਂ ਮਹਿਜ਼ 15 ਮਿੰਟਾਂ 'ਚ ਹੀ ਐਡਵਾਂਸ ਬੁਕਿੰਗ ਦੌਰਾਨ ਵਿਕ ਗਈਆਂ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਦਾ ਪਹਿਲਾ ਰਿਵਿਊ ਆਇਆ ਸਾਹਮਣੇ, ਸੈਂਸਰ ਬੋਰਡ ਦੇ ਮੈਂਬਰ ਬੋਲੇ- 'ਦਿਲ ਜਿੱਤ ਲਵੇਗੀ ਫਿਲਮ'


15 ਮਿੰਟਾਂ 'ਚ ਵਿਕ ਗਈਆਂ ਸਾਰੀਆਂ ਟਿਕਟਾਂ?
ਸ਼ਾਹਰੁਖ ਖਾਨ ਦੀ 'ਜਵਾਨ' ਥੋੜ੍ਹੇ ਸਮੇਂ ਵਿੱਚ ਰਿਲੀਜ਼ ਹੋ ਰਹੀ ਹੈ ਅਤੇ ਹਰ ਗੁਜ਼ਰਦੇ ਦਿਨ ਦੇ ਨਾਲ ਫੈਨਜ਼ ਦਾ ਕਰੇਜ਼ ਵੱਧਦਾ ਜਾ ਰਿਹਾ ਹੈ। ਪ੍ਰਸ਼ੰਸਕ ਬੇਸਬਰੀ ਨਾਲ ਕਿੰਗ ਖਾਨ ਦੀ ਫਿਲਮ ਦਾ ਇੰਤਜ਼ਾਰ ਕਰ ਰਹੇ ਹਨ।


'ਜਵਾਨ' ਲਈ ਐਡਵਾਂਸ ਬੁਕਿੰਗ ਪਹਿਲਾਂ ਹੀ ਅੰਤਰਰਾਸ਼ਟਰੀ ਕੇਂਦਰਾਂ ਜਿਵੇਂ ਕਿ ਅਮਰੀਕਾ, ਯੂ.ਏ.ਈ., ਆਸਟ੍ਰੇਲੀਆ, ਸਾਊਦੀ ਅਰਬ ਅਤੇ ਜਰਮਨੀ ਆਦਿ ਵਿੱਚ ਖੁੱਲ੍ਹ ਚੁੱਕੀ ਹੈ, ਭਾਰਤ ਵਿੱਚ, ਮੁੰਬਈ ਵਿੱਚ ਸਿਰਫ ਕੁਝ ਕੇਂਦਰਾਂ ਨੇ ਹੀ ਐਡਵਾਂਸ ਬੁਕਿੰਗ ਖੋਲ੍ਹੀ ਹੈ। ਪ੍ਰਸ਼ੰਸਕਾਂ ਨੇ ਟਿਕਟਾਂ ਖਰੀਦਣ ਲਈ ਇੱਕ ਪਲ ਦਾ ਵੀ ਇੰਤਜ਼ਾਰ ਨਹੀਂ ਕੀਤਾ। ਦਿਲਚਸਪ ਗੱਲ ਇਹ ਹੈ ਕਿ ਠਾਣੇ ਵਿੱਚ ਦਰਸ਼ਕਾਂ ਵੱਲੋਂ 1100 ਰੁਪਏ ਤੱਕ ਦੀਆਂ ਟਿਕਟਾਂ ਵੀ ਖਰੀਦੀਆਂ ਗਈਆਂ। 15 ਮਿੰਟ ਦੇ ਅੰਦਰ 'ਜਵਾਨ' ਦੀਆਂ ਟਿਕਟਾਂ ਐਡਵਾਂਸ ਬੁਕਿੰਗ 'ਚ ਵਿਕ ਗਈਆਂ।


'ਜਵਾਨ' ਬਾਰੇ
'ਜਵਾਨ' ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ 7 ਸਤੰਬਰ, 2023 ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ। ਇਸ ਵਿੱਚ ਸ਼ਾਹਰੁਖ ਖਾਨ ਦੇ ਨਾਲ ਵਿਜੇ ਸੇਤੂਪਤੀ, ਨਯਨਥਾਰਾ, ਸਾਨਿਆ ਮਲਹੋਤਰਾ ਅਤੇ ਪ੍ਰਿਯਾਮਣੀ ਹਨ। ਫਿਲਮ 'ਚ ਦੀਪਿਕਾ ਪਾਦੂਕੋਣ ਵੀ ਕੈਮਿਓ 'ਚ ਨਜ਼ਰ ਆਵੇਗੀ।


ਫਿਲਮ ਨੂੰ ਇੱਕ ਕਮਰਸ਼ੀਅਲ ਫਿਲਮ ਯਾਨਿ ਮਨੋਰੰਜਕ ਮੰਨਿਆ ਜਾ ਰਿਹਾ ਹੈ ਅਤੇ ਇਸ ਵਿੱਚ ਅਭਿਨੇਤਾ ਨੂੰ ਦੋਹਰੀ ਭੂਮਿਕਾ ਵਿੱਚ ਦਿਖਾਇਆ ਗਿਆ ਹੈ - ਇੱਕ ਖੁਫੀਆ ਅਧਿਕਾਰੀ ਅਤੇ ਇੱਕ ਚੋਰ। ਫਿਲਮ ਦੀ ਸ਼ੂਟਿੰਗ ਪੁਣੇ, ਮੁੰਬਈ, ਹੈਦਰਾਬਾਦ, ਚੇਨਈ, ਰਾਜਸਥਾਨ ਅਤੇ ਔਰੰਗਾਬਾਦ ਵਿੱਚ ਕੀਤੀ ਗਈ ਸੀ। ਅਨਿਰੁਧ ਰਵੀਚੰਦਰ ਨੂੰ ਫਿਲਮ ਲਈ ਸੰਗੀਤ ਦੇਣ ਲਈ ਚੁਣਿਆ ਗਿਆ ਸੀ, ਅਤੇ ਇਸ ਤਰ੍ਹਾਂ ਉਹ ਬਾਲੀਵੁੱਡ ਵਿੱਚ ਇੱਕ ਸਿੰਗਲ ਸੰਗੀਤਕਾਰ ਵਜੋਂ ਆਪਣੀ ਸ਼ੁਰੂਆਤ ਕਰੇਗਾ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ 2012 'ਚ ਹੋ ਗਏ ਸੀ ਦੀਵਾਲੀਆ, ਇਸ ਫਿਲਮ ਨੇ ਬਣਾਇਆ ਸੀ ਕੰਗਾਲ, ਜਾਣੋ ਫਿਰ ਕਿਵੇਂ ਬਣੇ 6 ਹਜ਼ਾਰ ਕਰੋੜ ਦੇ ਮਾਲਕ