ਚੰਡੀਗੜ੍ਹ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ 'ਗੁੱਡ ਨਿਊਜ਼' ਵਿੱਚ ਅਕਸ਼ੇ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੁਸਾਂਝ ਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਰਾਜ ਮਹਿਤਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਹ ਫ਼ਿਲਮ 'ਸਰੋਗੇਸੀ' 'ਤੇ ਆਧਾਰਤ ਹੈ। ਦੱਸਿਆ ਜਾ ਰਿਹਾ ਹੈ ਕਿ ਫ਼ਿਲਮ ਵਿੱਚ ਦਿਲਜੀਤ-ਕਿਆਰਾ ਅਜਿਹੇ ਜੋੜੇ ਦਾ ਕਿਰਦਾਰ ਨਿਭਾਅ ਰਹੇ ਹਨ ਜੋ ਮਾਂ-ਬਾਪ ਨਹੀਂ ਬਣ ਸਕਦੇ। ਇਹ ਇੱਕ ਭਾਵੁਕ ਕਰ ਦੇਣ ਵਾਲੀ ਸਟੋਰੀ ਹੈ ਜਿਸ ਵਿੱਚ ਕਾਮੇਡੀ ਦਾ ਤੜਕਾ ਵੀ ਲੱਗੇਗਾ।
ਫ਼ਿਲਮ ਦਿਲਜੀਤ ਤੇ ਕਿਆਰਾ ਦੇ ਇਰਦ-ਗਿਰਦ ਬਣੀ ਹੈ ਜੋ ਮਾਂ-ਬਾਪ ਨਹੀਂ ਬਣ ਸਕਦੇ। ਇਸ ਲਈ ਇਹ ਦੋਵੇਂ ਪ੍ਰੇਸ਼ਾਨ ਹਨ। ਅਜਿਹੇ ਵਿੱਚ ਕੋਈ ਉਨ੍ਹਾਂ ਨੂੰ ਸਰੋਗੇਸੀ ਅਪਨਾਉਣ ਦੀ ਸਲਾਹ ਦਿੰਦਾ ਹੈ। ਫ਼ਿਲਮ ਵਿੱਚ ਕਰੀਨਾ ਤੇ ਅਕਸ਼ੇ ਦਾ ਰੋਲ ਸੀਨੀਅਰ ਜੋੜੇ ਦਾ ਹੈ। ਇਸ ਦੇ ਇਲਾਵਾ ਇਸ ਫ਼ਿਲਮ ਵਿੱਚ ਟਿਸਕਾ ਚੋਪੜਾ, ਅੰਜਨਾ ਸੁਖਾਨੀ ਤੇ ਕਈ ਹੋਰ ਕਲਾਕਾਰ ਵੀ ਹੋਣਗੇ।
ਇਸ ਫ਼ਿਲਮ ਲਈ ਕਰਨ ਨੇ ਕਰੀਨਾ, ਅਕਸ਼ੇ ਤੇ ਕਿਆਰਾ ਦੀ ਚੋਣ ਤਾਂ ਪਹਿਲਾਂ ਹੀ ਕਰ ਲਈ ਸੀ। ਦਿਲਜੀਤ ਦੇ ਕਿਰਦਾਰ ਲਈ ਉਸ ਨੇ ਪਹਿਲਾਂ ਰੈਪਰ ਬਾਦਸ਼ਾਹ ਨਾਲ ਗੱਲ ਤੋਰੀ ਸੀ ਪਰ ਕੁਝ ਵਜ੍ਹਾ ਕਰਕੇ ਉਹ ਰੋਲ ਨਹੀਂ ਕਰ ਪਾਇਆ। ਬਾਅਦ ਵਿੱਚ ਇਸ ਕਿਰਦਾਰ ਲਈ ਦਿਲਜੀਤ ਨੂੰ ਕਾਸਟ ਕੀਤਾ ਗਿਆ। ਫ਼ਿਲਮ 27 ਦਸੰਬਰ ਨੂੰ ਰਿਲੀਜ਼ ਹੋਏਗੀ।
ਦਿਲਜੀਤ ਦੋਸਾਂਝ ਵੱਲੋਂ ਆਈ 'ਗੁੱਡ ਨਿਊਜ਼'
ਏਬੀਪੀ ਸਾਂਝਾ
Updated at:
21 Jul 2019 02:31 PM (IST)
ਚੰਡੀਗੜ੍ਹ: ਕਰਨ ਜੌਹਰ ਦੀ ਆਉਣ ਵਾਲੀ ਫ਼ਿਲਮ 'ਗੁੱਡ ਨਿਊਜ਼' ਵਿੱਚ ਅਕਸ਼ੇ ਕੁਮਾਰ, ਕਰੀਨਾ ਕਪੂਰ, ਦਿਲਜੀਤ ਦੁਸਾਂਝ ਤੇ ਕਿਆਰਾ ਅਡਵਾਨੀ ਮੁੱਖ ਭੂਮਿਕਾ ਨਿਭਾਅ ਰਹੇ ਹਨ। ਰਾਜ ਮਹਿਤਾ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਹ ਫ਼ਿਲਮ 'ਸਰੋਗੇਸੀ' 'ਤੇ ਆਧਾਰਤ ਹੈ।
- - - - - - - - - Advertisement - - - - - - - - -