Rahat Fateh Ali Khan Seen Drunk, His Video Gone Viral: ਪਾਕਿਸਤਾਨੀ ਗਾਇਕ ਰਾਹਤ ਫ਼ਤਿਹ ਅਲੀ ਖਾਨ ਦਾ ਸੂਫ਼ੀ ਗਾਇਕੀ `ਚ ਵੱਡਮੁੱਲਾ ਯੋਗਦਾਨ ਹੈ। ਉਨ੍ਹਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਦੇ ਗੀਤਾਂ ਨੂੰ ਵੀ ਆਪਣੇ ਸੁਰਾਂ ਨਾਲ ਸਜਾਇਆ ਹੈ। ਹਾਲਾਂਕਿ ਉਹ ਇੰਨੀਂ ਦਿਨੀ ਇੰਡਸਟਰੀ ;ਚ ਐਕਟਿਵ ਨਹੀਂ ਹਨ। ਪਰ ਉਹ ਸੋਸ਼ਲ ਮੀਡੀਆ `ਤੇ ਐਕਟਿਵ ਰਹਿੰਦੇ ਹਨ ਅਤੇ ਆਪਣੇ ਫ਼ੈਨਜ਼ ਨਾਲ ਹਰ ਅਪਡੇਟ ਸ਼ੇਅਰ ਕਰਦੇ ਰਹਿੰਦੇ ਹਨ।
ਪਿਛਲੇ ਦਿਨੀਂ ਉਹ ਆਪਣੇ ਚਾਚਾ ਉਸਤਾਦ ਨੁਸਰਤ ਫ਼ਤਿਹ ਅਲੀ ਖਾਨ ਨੂੰ ਸ਼ਰਧਾਂਜਲੀ ਦੇਣ ਕਰਕੇ ਸੁਰਖੀਆ `ਚ ਆਏ ਸੀ। ਹੁਣ ਉਹ ਮੁੜ ਤੋਂ ਸੁਰਖੀਆਂ ਚ ਹਨ। ਪਰ ਇਸ ਵਾਰ ਮਾਮਲਾ ਬਿਲਕੁਲ ਅਲੱਗ ਹੈ।
ਰਾਹਤ ਫ਼ਤਿਹ ਅਲੀ ਖਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ `ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਉਨ੍ਹਾਂ ਸ਼ਰਾਬ ਦੇ ਨਸ਼ੇ `ਚ ਟੱਲੀ ਹਨ। ਵੀਡੀਓ `ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਸ਼ਰਾਬ ਦੇ ਨਸ਼ੇ `ਚ ਉਹ ਕੀ ਕੁੱਝ ਬੋਲ ਰਹੇ ਹਨ, ਉਨ੍ਹਾਂ ਨੂੰ ਖੁਦ ਪਤਾ ਨਹੀਂ ਲੱਗ ਰਿਹਾ ਹੈ। ਦੇਖੋ ਵੀਡੀਓ:
ਵਾਇਰਲ ਵੀਡੀਓ ’ਚ ਤੁਸੀਂ ਦੇਖ ਸਕਦੇ ਹੋ ਕਿ ਰਾਹਤ ਨੇ ਆਪਣੇ ਚਾਚੇ ਦੇ ਮੈਨੇਜਰ ਦੇ ਮੋਢੇ ’ਤੇ ਹੱਥ ਰੱਖਿਆ ਹੈ। ਮੈਨੇਜਰ ਹਾਜੀ ਇਕਬਾਲ ਨਕੀਬ ਨੂੰ ਗਲੇ ਲਗਾਉਂਦਿਆਂ ਰਾਹਤ ਕਹਿੰਦੇ ਹਨ, ‘‘ਅਸੀਂ ਇਕ ਹਾਂ ਤੇ ਅਸੀਂ ਹਮੇਸ਼ਾ ਇਕ ਰਹਾਂਗੇ।’’ ਪਾਕਿਸਤਾਨੀ ਗਾਇਕ ਦੀ ਇਹ ਹਾਲਤ ਦੇਖ ਕੇ ਟਵਿਟਰ ਵਾਲਿਆਂ ਨੂੰ ਥੋੜ੍ਹੀ ਫਿਕਰ ਹੋਈ ਤੇ ਫਿਰ ਕੀ ਸੀ, ਸੋਸ਼ਲ ਮੀਡੀਆ ’ਤੇ ਟਵੀਟਸ ਦਾ ਹੜ੍ਹ ਆ ਗਿਆ।
ਲੋਕਾਂ ਵਲੋਂ ਜਿਥੇ ਰਾਹਤ ਫਤਿਹ ਅਲੀ ਖ਼ਾਨ ਦੀ ਇਸ ਵੀਡੀਓ ’ਤੇ ਇਤਰਾਜ਼ ਜਤਾਇਆ ਜਾ ਰਿਹਾ ਹੈ, ਉਥੇ ਕੁਝ ਰਾਹਤ ਦੇ ਚਾਹੁਣ ਵਾਲੇ ਇਹ ਵੀਡੀਓ ਦੇਖ ਕੇ ਦੁਖੀ ਵੀ ਹਨ ।
ਕਾਬਿਲੇਗ਼ੌਰ ਹੈ ਕਿ ਰਾਹਤ ਫ਼ਤਿਹ ਅਲੀ ਖਾਨ ਨੇ ਬਾਲੀਵੁੱਡ ਨੂੰ ਕਈ ਹਿੱਟ ਗੀਤ ਦਿੱਤੇ ਹਨ। ਉਨ੍ਹਾਂ ਦੇ ਗਾਏ ਰੋਮਾਂਟਿਕ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ `ਤੇ ਚੜ੍ਹੇ ਹੋਏ ਹਨ ।