ਚੰਡੀਗੜ੍ਹ: ਅਕਸਰ ਫਿੱਟ ਰਹਿਣ ਲਈ ਤੁਸੀਂ ਸੁਣਿਆ ਹੋਵੇਗਾ ਕਿ ਇੱਕ ਪੂਰਾ ਡਾਇਟ ਪਲੈਨ ਫੋਲੋ ਕਰਨਾ ਪੈਂਦਾ ਹੈ ਤੇ ਬਹੁਤ ਸਾਰੀ ਫਿਜ਼ਿਕਲ ਐਕਟਿਵੀਟੀਸ ਕਰਨੀਆਂ ਪੈਂਦੀਆਂ ਹਨ। ਪਰ ਜਦ ਮਸ਼ਹੂਰ ਪੰਜਾਬੀ ਗਾਇਕ ਸਤਿੰਦਰ ਸਰਤਾਜ ਤੋਂ ਉਨ੍ਹਾਂ ਦੀ ਫਿਟਨੈਸ ਦਾ ਰਾਜ਼ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ ਸਿਰਫ ਬਹੁਤ ਤੇਜ਼ ਭੁੱਖ ਲੱਗਣ 'ਤੇ ਹੀ ਖਾਣਾ ਖਾਂਦੇ ਹਨ, ਫਿਰ ਵੀ ਉਹ ਢਿੱਡ ਭਰ ਕੇ ਖਾਣਾ ਨਹੀਂ ਖਾਂਦੇ।

ਉਨ੍ਹਾਂ ਦੱਸਿਆ ਕਿ ਅਕਸਰ ਇਵੈਂਟ ਦੇ ਚਲਦਿਆਂ ਉਹ ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਂਦੇ ਰਹਿੰਦੇ ਹਨ। ਕਈ ਵਾਰ ਤਾਂ ਦੋ-ਦੋ ਮਹੀਨੇ ਵੀ ਘਰ ਨਹੀਂ ਆਉਂਦੇ। ਉਨ੍ਹਾਂ ਕੋਲ ਇਨ੍ਹਾਂ ਵੀ ਸਮਾਂ ਨਹੀਂ ਹੁੰਦਾ ਕਿ ਉਹ ਜਿਸ ਹੋਟਲ 'ਚ ਰੁਕੇ ਹਨ ਉਸ ਦੇ ਜਿਮ 'ਚ ਜਾ ਕੇ ਐਕਸਰਸਾਈਜ਼ ਕਰ ਲੈਣ। ਬਾਵਜੂਦ ਇਸ ਦੇ ਉਹ ਜਦ ਵੀ ਸਮਾਂ ਮਿਲਦਾ ਹੈ ਐਕਸਰਸਾਈਜ਼ ਕਰਦੇ ਹਨ।

ਜੇ ਖਾਣਾ ਨਹੀਂ ਖਾਧਾ ਤਾਂ ਯੋਗ ਕਰ ਲੈਂਦੇ ਹਨ। ਸਰਤਾਜ ਨੇ ਦੱਸਿਆ ਕਿ ਖਾਣਾ ਖਾਣ ਤੋਂ ਬਾਅਦ ਟਹਿਲ ਲੈਂਦੇ ਹਨ। ਜੇਕਰ ਕਿਸੇ ਨਾਲ ਗੱਲ ਕਰ ਰਹੇ ਹਨ ਤਾਂ ਹੱਥਾਂ ਦੀ ਕਸਰਤ ਕਰ ਲੈਂਦੇ ਹਨ। ਨਾਲ ਹੀ ਸਰਤਾਜ ਨੇ ਆਪਣੀ ਫਿੱਟਨੈਸ 'ਚ ਬਿਜ਼ੀ ਰਹਿਣ ਦਾ ਵੀ ਸਭ ਤੋਂ ਅਹਿਮ ਰੋਲ ਦੱਸਿਆ। ਉਨ੍ਹਾਂ ਕਿਹਾ ਕਿ ਉਹ ਹਰ ਵੇਲੇ ਆਪਣੇ ਆਪ ਨੂੰ ਬਿਜ਼ੀ ਰੱਖਦੇ ਹਨ।

ਇਹ ਵੀ ਪੜ੍ਹੋ:

ਜ਼ਰੀਨ ਖਾਨ ਨੇ ਪੰਜਾਬੀ ਗਾਣੇ 'ਤੇ ਮਚਾਈ ਧਮਾਲ, ਵੀਡੀਓ ਵਾਇਰਲ