ਨਵੀਂ ਦਿੱਲੀ: ਜ਼ਰੀਨ ਖਾਨ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਦੂਰ ਪੰਜਾਬੀ ਫਿਲਮਾਂ 'ਚ ਧਮਾਲ ਮਚਾ ਰਹੀ ਹੈ। ਇਸ ਦੇ ਨਾਲ, ਉਹ ਸੋਸ਼ਲ ਮੀਡੀਆ 'ਤੇ ਵੀ ਬਹੁਤ ਸਰਗਰਮ ਹੈ ਤੇ ਆਪਣੇ ਫੈਨਸ ਨੂੰ ਸਰਪਰਾਇਜ਼ ਦਿੰਦੀ ਰਹਿੰਦੀ ਹੈ। ਉਸ ਨੇ ਹਾਲ ਹੀ ਵਿੱਚ ਕੁਝ ਵੀਡੀਓ ਸ਼ੇਅਰ ਕੀਤੇ ਹਨ, ਜਿਸ ਵਿੱਚ ਉਸ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ।


ਜ਼ਰੀਨ ਖਾਨ ਦੀਆਂ ਇਹ ਵੀਡੀਓ ਇੰਟਰਨੈੱਟ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕਾਂ ਨੇ ਵੀ ਉਨ੍ਹਾਂ ਨੂੰ ਬਹੁਤ ਪਸੰਦ ਕੀਤਾ ਹੈ। ਇੱਕ ਵੀਡੀਓ ਵਿੱਚ ਜ਼ਰੀਨ ਖਾਨ ਪੰਜਾਬੀ ਗਾਣੇ 'ਤੇ ਡਾਂਸ ਕਰ ਰਹੀ ਹੈ, ਇੱਕ ਹੋਰ ਵੀਡੀਓ ਵਿੱਚ ਉਹ ਖੁੱਲ੍ਹੇ ਮੈਦਾਨ 'ਤੇ ਐਕਰੋਬੈਟਿਕਸ ਦਿਖਾ ਰਹੀ ਹੈ। ਜ਼ਰੀਨ ਖਾਨ ਦੀ ਇਹ ਨਵੀਂ ਸਟਾਈਲ ਦੀਆਂ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।


ਜ਼ਰੀਨ ਖਾਨ ਅਗਲੀ ਵੀਡੀਓ ਵਿੱਚ ਵੇਖੀ ਜਾ ਸਕਦੀ ਹੈ ਕਿ ਉਹ ਖੁੱਲ੍ਹੇ ਮੈਦਾਨ ਵਿੱਚ ਠੰਢੀ ਹਵਾ ਦਾ ਆਨੰਦ ਲੈ ਰਹੀ ਹੈ। ਪ੍ਰਸ਼ੰਸਕਾਂ ਨੂੰ ਉਨ੍ਹਾਂ ਦੇ ਵੀਡੀਓ ਬਹੁਤ ਪਸੰਦ ਆ ਰਹੇ ਹਨ ਤੇ ਇਹੀ ਕਾਰਨ ਹੈ ਕਿ ਇਨ੍ਹਾਂ ਵੀਡੀਓਜ਼ ਨੂੰ ਵੀ ਲੱਖਾਂ ਵਿਉਜ਼ ਮਿਲੇ ਹਨ। ਜ਼ਰੀਨ ਖਾਨ ਨੇ ਇਹ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀਆਂ ਹਨ। ਲੋਕਾਂ ਨੇ ਉਨ੍ਹਾਂ ਦੀਆਂ ਵੀਡੀਓਜ਼ 'ਤੇ ਟਿੱਪਣੀਆਂ ਜ਼ਰੀਏ ਕਾਫ਼ੀ ਪ੍ਰਤੀਕ੍ਰਿਆ ਵੀ ਦਿੱਤੀ ਹੈ।