ਵਿਦੇਸ਼ ਮੰਤਰਾਲੇ ਦੇ ਇਸ ਟਵੀਟ ਤੋਂ ਬਾਅਦ ਹੀ ਅਕਸ਼ੇ ਕੁਮਾਰ, ਸੁਨੀਲ ਸ਼ੈਟੀ ਜਿਹੇ ਕਈ ਸਿਤਾਰਿਆਂ ਨੇ ਸਰਕਾਰ ਦਾ ਬਚਾਅ ਕੀਤਾ ਤੇ ਕਿਹਾ ਕਿ ਬਾਹਰਲੇ ਲੋਕਾਂ 'ਤੇ ਭਰੋਸਾ ਨਾ ਕਰਨ।
ਦਰਅਸਲ, ਅਜਿਹਾ ਇਸ ਲਈ ਕਰਨਾ ਪਿਆ ਕਿਉਂਕਿ ਪੌਪ ਸਿੰਗਰ ਰਿਹਾਨਾ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਟਵੀਟ ਕੀਤਾ ਸੀ ਜੋ ਵਾਇਰਲ ਹੋ ਗਿਆ। ਇਸ ਤੋਂ ਬਾਅਦ ਕਈ ਵਿਦੇਸ਼ੀ ਹਸਤੀਆਂ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਆਪਣੀ ਆਵਾਜ਼ ਚੁੱਕੀ। ਬਾਅਦ 'ਚ ਵਿਦੇਸ਼ ਮੰਤਰਾਲੇ ਨੂੰ ਇਸ 'ਤੇ ਨਸੀਹਤ ਦੇਣੀ ਪਈ। ਇਸ ਨੂੰ ਲੈ ਕੇ ਸੁਨੀਲ ਸ਼ੈਟੀ ਵੀ ਸਾਹਮਣੇ ਆਏ ਤੇ ਆਪਣੀ ਗੱਲ ਰੱਖੀ ਪਰ ਉਨ੍ਹਾਂ ਨੂੰ ਟ੍ਰੋਲਸ ਦਾ ਸਾਹਮਣਾ ਕਰਨਾ ਪਿਆ।
ਸੁਨੀਲ ਸ਼ੈਟੀ ਨੇ ਕੀਤਾ ਸੀ ਟਵੀਟ
ਸੁਨੀਲ ਸ਼ੈਟੀ ਨੇ ਟਵੀਟ ਕਰਦਿਆਂ ਕਿਹਾ ਸੀ, 'ਸਾਨੂੰ ਪੂਰੀਆਂ ਚੀਜ਼ਾਂ ਨੂੰ ਵਿਆਪਕ ਤੌਰ 'ਤੇ ਦੇਖਣਾ ਚਾਹੀਦਾ ਹੈ ਕਿਉਂਕਿ ਅੱਧੀ ਸੱਚਾਈ ਤੋਂ ਜ਼ਿਆਦਾ ਖਤਰਨਾਕ ਕੁਝ ਨਹੀਂ ਹੋ ਸਕਦਾ।'
ਇਸ ਟਵੀਟ ਤੋਂ ਬਾਅਦ ਉਨ੍ਹਾਂ ਨੂੰ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਹੁਣ ਸੁਨੀਲ ਸ਼ੈਟੀ ਨੇ ਟ੍ਰੋਲਰਸ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ETimes ਨਾਲ ਗੱਲ ਕਰਦਿਆਂ ਕਿਹਾ, 'ਮੈਂ ਕਿਸਾਨਾਂ ਦਾ ਸਮਰਥਨ ਕਰ ਰਿਹਾ ਹਾਂ। ਮੈਂ ਸਰਕਾਰ ਦਾ ਸਮਰਥਨ ਕਰ ਰਿਹਾ ਹਾਂ ਤੇ ਮੈਂ ਦੇਸ਼ ਦਾ ਸਮਰਥਨ ਕਰ ਰਿਹਾ ਹੈ। ਮੇਰੀ ਰਾਏ ਸਾਫ ਹੈ ਕਿ ਵਿਦੇਸ਼ੀ ਕਲਾਕਾਰ ਸਾਡੇ ਦੇਸ਼ ਨੂੰ ਬਦਨਾਮ ਕਰ ਰਹੇ ਹਨ ਤੇ ਦੇਸ਼ 'ਚ ਜੋ ਕੁਝ ਹੋ ਰਿਹਾ ਹੈ ਉਸ ਦੀ ਗਲਤ ਛਵੀ ਪੇਸ਼ ਕਰ ਰਹੇ ਹਨ।
ਉਨ੍ਹਾਂ ਕਿਹਾ 'ਮੈਂ ਖੁਦ ਕਿਸਾਨ ਹਾਂ, ਮੇਰੇ ਵਡੇਰਿਆਂ ਨੇ ਖੇਤੀ ਕੀਤੀ ਹੈ। ਸਾਨੂੰ ਹਮੇਸ਼ਾ ਸਨਮਾਨ ਕਰਨਾ ਚਾਹੀਦਾ ਹੈ। ਕਿਸਾਨ ਸਾਡੀ ਰੀੜ ਦੀ ਹੱਡੀ ਹਨ। ਇਹ ਸਭ ਤੋਂ ਮਹੱਤਵਪੂਰਨ ਗੱਲ ਹੈ ਤੇ ਮੇਰੀ ਰਾਇ ਵੀ ਇਸ ਨੂੰ ਲੈ ਕੇ ਸਾਫ ਹੈ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ