ਅਜਿਹੇ ‘ਚ ਕਪਿਲ ਨੇ ਸੁਨੀਲ ਨੂੰ ਉਸ ਦੀ ਫ਼ਿਲਮ ਦੇ ਲਈ ਸੋਸ਼ਲ ਮੀਡੀਆ ‘ਤੇ ਟਵੀਟ ਕਰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸੁਨੀਲ ਨੇ ਵੀ ਧੰਨਵਾਦ ਕਹਿ ਕੇ ਇਸ ਦਾ ਜਵਾਬ ਦਿੱਤਾ। ਇਸ ਛੋਟੀ ਜਿਹੀ ਪਹਿਲ ਦੇ ਨਾਲ ਹੀ ਇੱਕ ਵਾਰ ਫੇਰ ਫੈਨਜ਼ ਨੂੰ ਦੁਬਾਰਾ ਉਮੀਦ ਜਾਗੀ ਹੈ ਕਿ ਸ਼ਾਇਦ ਦੋਵੇਂ ਇੱਕ ਵਾਰ ਫੇਰ ਤੋਂ ਕੰਮ ਕਰਦੇ ਨਜ਼ਰ ਆ ਸਕਦੇ ਹਨ। ਇਸ ਬਾਰੇ ਜਦੋਂ ਇੱਕ ਇੰਟਰਵਿਊ ‘ਚ ਸੁਨੀਲ ਨੂੰ ਪੁੱਛਿਆ ਤਾਂ ਉਸ ਨੇ ਕਿਹਾ “ਭਗਵਾਨ ਜਾਣੇ।”
ਸਿਰਫ ਇਹੀ ਨਹੀਂ, ਕਪਿਲ ਦੇ ਸ਼ੋਅ ‘ਤੇ ‘ਭਾਰਤ’ ਦੀ ਪ੍ਰੋਮੋਸ਼ਨ ਲਈ ਸਿਰਫ ਕੈਟਰੀਨਾ ਕੈਫ ਤੇ ਸਲਮਾਨ ਖ਼ਾਨ ਹੀ ਗਏ ਸੀ। ਇਸ ਬਾਰੇ ਗੱਲ ਕਰਦਿਆਂ ਸੁਨੀਲ ਨੇ ਕਿਹਾ ਕਿ ਸਲਮਾਨ ਦੀ ਫ਼ਿਲਮ ਨੂੰ ਪ੍ਰੋਮੋਸ਼ਨ ਦੀ ਲੋੜ ਨਹੀਂ ਤੇ ਮੇਰਾ ਜਾਣਾ ਜ਼ਰੂਰੀ ਨਹੀਂ ਸੀ। ਮੇਰਾ ਦਿਲ ਨਹੀਂ ਕੀਤਾ, ਇਸ ਲਈ ਮੈਂ ਨਹੀਂ ਗਿਆ। ਇਸ ਤੋਂ ਇਲਾਵਾ ਸੁਨੀਲ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਕਿਹਾ ਕਿ ਉਹ ਬਹਿਤਰੀਨ ਟੀਵੀ ਸ਼ੋਅ ਦਾ ਇੰਤਜ਼ਾਰ ਕਰ ਰਹੇ ਹਨ।