ਸੰਗਰੂਰ: 150 ਫੁੱਟ ਡੂੰਘੇ ਬੋਰਵੈੱਲ ਵਿੱਚ ਦੋ ਸਾਲਾ ਫ਼ਤਹਿਵੀਰ ਸਿੰਘ ਪਿਛਲੇ 50 ਘੰਟਿਆਂ ਤੋਂ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਇੱਥੇ ਹੁਣ ਕੈਪਟਨ ਸਰਕਾਰ ਨੇ ਵੀ ਆਪਣਾ ਨੁਮਾਇੰਦਾ ਭੇਜ ਦਿੱਤਾ ਹੈ।
ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਿੰਡ ਭਗਵਾਨਪੁਰਾ ਵਿੱਚ ਫ਼ਤਹਿਵੀਰ ਸਿੰਘ ਦੇ ਬੋਰ ਵਿੱਚ ਡਿੱਗਣ ਤੋਂ ਤਕਰੀਬਨ 45 ਘੰਟਿਆਂ ਬਾਅਦ ਪਹੁੰਚੇ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਅਤੇ ਰੈਸਕਿਊ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦੇਰੀ ਨਹੀਂ ਹੋਈ। ਸਿੰਗਲਾ ਨੇ ਇਹ ਵੀ ਕਿਹਾ ਕਿ ਜੇਕਰ ਬੱਚੇ ਨੂੰ ਬਾਹਰ ਕੱਢੇ ਜਾਣ ਮਗਰੋਂ ਇਲਾਜ ਲਈ ਏਅਰਲਿਫਟ ਦੀ ਲੋੜ ਪਈ ਤਾਂ ਉਸ ਦੀ ਤਿਆਰੀ ਵੀ ਪੂਰੀ ਕਰ ਲਈ ਗਈ ਹੈ।
ਸਿੰਗਲਾ ਨੇ ਕਿਹਾ ਕਿ NDRF ਲਈ ਵੀ ਰੈਸਕਿਊ ਚੁਣੌਤੀਪੂਰਨ ਪਰ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਜ਼ਿਕਰਯੋਗ ਹੈ ਕਿ ਬੀਤੇ ਵੀਰਵਾਰ ਨੂੰ ਖੇਡਦਾ ਫ਼ਤਹਿਵੀਰ ਬੋਰਵੈੱਲ 'ਚ ਡਿੱਗਾ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤਕ ਰਾਹਤ ਟੀਮਾਂ ਵੱਲੋਂ ਬੱਚੇ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਜਾਰੀ ਹਨ। ਅੱਜ ਸ਼ਾਮ ਤਕ ਬੱਚੇ ਤਕ ਪਹੁੰਚਣਾ ਸੰਭਵ ਹੋ ਸਕਦਾ ਹੈ।
45 ਘੰਟਿਆਂ ਬਾਅਦ ਫ਼ਤਹਿਵੀਰ ਦੇ ਬਚਾਅ ਕਾਰਜਾਂ ਦੀ ਸਾਰ ਲੈਣ ਪੁੱਜੇ ਕੈਪਟਨ ਦੇ ਮੰਤਰੀ
ਏਬੀਪੀ ਸਾਂਝਾ
Updated at:
08 Jun 2019 03:57 PM (IST)
ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਪਿੰਡ ਭਗਵਾਨਪੁਰਾ ਵਿੱਚ ਫ਼ਤਹਿਵੀਰ ਸਿੰਘ ਦੇ ਬੋਰ ਵਿੱਚ ਡਿੱਗਣ ਤੋਂ ਤਕਰੀਬਨ 45 ਘੰਟਿਆਂ ਬਾਅਦ ਪਹੁੰਚੇ। ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਅਤੇ ਰੈਸਕਿਊ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਦੇਰੀ ਨਹੀਂ ਹੋਈ।
- - - - - - - - - Advertisement - - - - - - - - -