ਚੰਡੀਗੜ੍ਹ: ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਵਿਭਾਗ ਬਦਲਣ ਤੋਂ ਨਾਰਾਜ਼ ਹੋ ਕੇ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਕੂਚ ਕਰ ਗਏ ਹਨ। ਇੱਥੇ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣਾ ਪੱਖ ਰੱਖਣਗੇ ਤੇ ਅਗਲੇ ਦੋ ਦਿਨਾਂ ਵਿੱਚ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕਰਕੇ ਕੈਪਟਨ ਵੱਲੋਂ ਉਨ੍ਹਾਂ ਕੋਲੋਂ ਖੋਹੇ ਗਏ ਵਿਭਾਗ ਦਾ ਮਸਲਾ ਚੁੱਕਣਗੇ।
ਹਾਲਾਂਕਿ ਹਾਲੇ ਤਕ ਇਹ ਵੀ ਤੈਅ ਨਹੀਂ ਕਿ ਸਿੱਧੂ ਰਾਹੁਲ ਨਾਲ ਮੁਲਾਕਾਤ ਕਿਸ ਸਮੇਂ ਕਰਨਗੇ। ਸੂਤਰਾਂ ਮੁਤਾਬਕ ਸਿੱਧੂ ਆਪਣੇ ਨਾਲ ਸਥਾਨਕ ਸਰਕਾਰਾਂ ਵਿਭਾਗ ਨਾਲ ਸਬੰਧਿਤ ਆਪਣੀ ਕਾਰਗੁਜ਼ਾਰੀ ਦੇ ਦਸਤਾਵੇਜ਼ ਵੀ ਨਾਲ ਲੈ ਕੇ ਗਏ ਹਨ। ਇਸ ਨਾਲ ਉਹ ਖ਼ੁਦ ਨੂੰ ਬੇਕਸੂਰ ਸਾਬਿਤ ਕਰ ਸਕਣਗੇ। ਦੱਸਿਆ ਜਾ ਰਿਹਾ ਹੈ ਕਿ ਜੇ ਇੱਥੇ ਵੀ ਗੱਲ ਨਾ ਬਣੀ ਤਾਂ ਸਿੱਧੂ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ।
ਸਿੱਧੂ ਤਾਂ ਦਿੱਲੀ ਪਹੁੰਚ ਗਏ ਹਨ ਪਰ ਰਾਹੁਲ ਗਾਂਧੀ ਹਾਲੇ ਦਿੱਲੀ ਵਿੱਚ ਮੌਜੂਦ ਨਹੀਂ। ਇਸ ਲਈ ਸਿੱਧੂ ਦੀ ਹਾਲੇ ਰਾਹੁਲ ਨਾਲ ਮੁਲਾਕਾਤ ਨਹੀਂ ਹੋਈ। ਰਾਹੁਲ ਗਾਂਧੀ ਭਲਕੇ ਯਾਨੀ ਐਤਵਾਰ ਦੁਪਹਿਰ 12 ਵਜੇ ਦੇ ਬਾਅਦ ਮੁੜ ਸਕਦੇ ਹਨ। ਉਨ੍ਹਾਂ ਦੇ ਆਉਣ 'ਤੇ ਹੀ ਤੈਅ ਹੋਏਗਾ ਕਿ ਉਹ ਸਿੱਧੂ ਨਾਲ ਮੁਲਾਕਾਤ ਕਰਨਗੇ ਜਾਂ ਨਹੀਂ। ਸਿੱਧੂ ਆਪਣਾ ਪੁਰਾਣਾ ਵਿਭਾਗ ਹੀ ਸਾਂਭਣਾ ਚਾਹੁੰਦੇ ਹਨ ਤੇ ਨਵੇਂ ਬਿਜਲੀ ਵਿਭਾਗ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ।
ਪੰਜਾਬ ਕਾਂਗਰਸ 'ਚ ਰੇੜਕਾ ਵਧਿਆ, ਕੈਪਟਨ ਤੋਂ ਨਾਰਾਜ਼ ਸਿੱਧੂ ਪੁੱਜੇ ਰਾਹੁਲ ਦੇ ਦਰਬਾਰ
ਏਬੀਪੀ ਸਾਂਝਾ
Updated at:
08 Jun 2019 02:07 PM (IST)
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਵਿਭਾਗ ਬਦਲਣ ਤੋਂ ਨਾਰਾਜ਼ ਹੋ ਕੇ ਹਾਈਕਮਾਨ ਨੂੰ ਮਿਲਣ ਲਈ ਦਿੱਲੀ ਕੂਚ ਕਰ ਗਏ ਹਨ। ਇੱਥੇ ਉਹ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਕੋਲ ਆਪਣਾ ਪੱਖ ਰੱਖਣਗੇ
- - - - - - - - - Advertisement - - - - - - - - -