ਕਰਨਾਲ: ਮਨਾਲੀ ਤੋਂ ਦਿੱਲੀ ਲਈ ਜਾ ਰਹੀ ਨਿਜੀ ਲਗ਼ਜ਼ਰੀ ਬੱਸ ਖੜ੍ਹੇ ਟਰੱਕ ਨਾਲ ਜਾ ਟਕਰਾਈ। ਹਾਦਸੇ ਵਿੱਚ ਬੱਸ ਚਾਲਦ ਦੀ ਮੌਤ ਹੋ ਗਈ ਅਤੇ ਕਈ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਜ਼ਖ਼ਮੀਆਂ ਵਿੱਚੋਂ ਛੇ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਗਲੋਬਲ ਟ੍ਰੈਵਲਜ਼ ਦੀ ਇਹ ਬੱਸ ਬੀਤੇ ਦਿਨ ਸ਼ਾਮ ਪੰਜ ਵਜੇ ਮਨਾਲੀ ਤੋਂ ਚੱਲੀ ਸੀ। ਬੱਸ ਵਿੱਚ ਸੈਲਾਨੀ ਹੀ ਸਵਾਰ ਸਨ ਅਤੇ ਹਾਦਸੇ ਸਮੇਂ ਜ਼ਿਆਦਾਰ ਸਵਾਰੀਆਂ ਸੁੱਤੀਆਂ ਪਈਆਂ ਸਨ, ਇਸ ਲਈ ਕਿਸੇ ਨੂੰ ਵੀ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਾ।
ਬੱਸ ਮੇਨ ਰੋਡ ਤੋਂ ਹੇਠਾਂ ਸਰਵਿਸ ਰੋਡ 'ਤੇ ਹਾਦਸੇ ਦਾ ਸ਼ਿਕਾਰ ਹੋ ਗਈ। ਕਿਆਸ ਲਾਏ ਜਾ ਰਹੇ ਹਨ ਕਿ ਚਾਲਕ ਬੱਸ ਨੂੰ ਕਿਸੇ ਢਾਬੇ ਲਿਜਾ ਰਿਹਾ ਹੋਵੇਗਾ। ਇਨ੍ਹੀਂ ਦਿਨੀਂ ਹਿਮਾਚਲ ਵਿੱਚ ਸੈਰ ਸਪਾਟਾ ਜ਼ੋਰਾਂ ਸ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਸੈਂਕੜੇ ਸੈਲਾਨੀ ਰੋਜ਼ਾਨਾ ਦਿੱਲੀ ਤੋਂ ਮਨਾਲੀ ਇਨ੍ਹਾਂ ਬੱਸਾਂ ਵਿੱਚ ਸਫਰ ਕਰਦੇ ਹਨ। ਪੁਲਿਸ ਨੇ ਜ਼ਖ਼ਮੀਆਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ ਹੈ ਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।
ਮਨਾਲੀ ਤੋਂ ਦਿੱਲੀ ਜਾ ਰਹੀ ਵੌਲਵੋ ਬੱਸ ਖੜ੍ਹੇ ਟਰੱਕ ਨਾਲ ਟਕਰਾਈ, ਇੱਕ ਹਲਾਕ ਕਈ ਗੰਭੀਰ
ਏਬੀਪੀ ਸਾਂਝਾ
Updated at:
08 Jun 2019 11:49 AM (IST)
ਬੱਸ ਬੀਤੇ ਦਿਨ ਸ਼ਾਮ ਪੰਜ ਵਜੇ ਮਨਾਲੀ ਤੋਂ ਚੱਲੀ ਸੀ। ਬੱਸ ਵਿੱਚ ਸੈਲਾਨੀ ਹੀ ਸਵਾਰ ਸਨ ਅਤੇ ਹਾਦਸੇ ਸਮੇਂ ਜ਼ਿਆਦਾਰ ਸਵਾਰੀਆਂ ਸੁੱਤੀਆਂ ਪਈਆਂ ਸਨ, ਇਸ ਲਈ ਕਿਸੇ ਨੂੰ ਵੀ ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗਾ।
- - - - - - - - - Advertisement - - - - - - - - -