ਮੁੰਬਈ: ਬਾਲੀਵੁੱਡ ਅਦਾਕਾਰਾ ਸੰਨੀ ਲਿਓਨ ਆਪਣੀ ਹਾਲ ਹੀ ‘ਚ ਆਈ ਫ਼ਿਲਮ ‘ਅਰਜੁਨ ਪਟਿਆਲਾ’ ਕਰਕੇ ਸੁਰਖੀਆਂ ‘ਚ ਹੈ। ਫ਼ਿਲਮ ਦੇ ਇੱਕ ਸੀਨ ‘ਚ ਸੰਨੀ ਆਪਣਾ ਮੋਬਾਇਲ ਨੰਬਰ ਬੋਲਦੀ ਦੱਸਦੀ ਹੈ ਜਿਸ ਤੋਂ ਬਾਅਦ ਇਹ ਨੰਬਰ ਵਾਇਰਲ ਹੋ ਜਾਂਦਾ ਹੈ। ਇਹ ਨੰਬਰ ਅਸਲ ‘ਚ ਵਰਤੋਂ ‘ਚ ਹੈ ਅਤੇ ਦਿੱਲੀ ਦੇ ਪੁਨੀਤ ਅਗਰਵਾਲ ਦਾ ਹੈ ਜਿਸ ਤੋਂ ਪੁਨੀਤ ਨੂੰ ਹਰ ਰੋਜ਼ ਘੱਟੋ-ਘੱਟ 500 ਫੋਨ ਕਾਲ ਆਉਣੇ ਸ਼ੁਰੂ ਹੋ ਗਏ।



ਹਾਲ ਹੀ ‘ਚ ਇੱਕ ਇਵੈਂਟ ਦੌਰਾਨ ਸੰਨੀ ਨੇ ਫ਼ਿਲਮ ਮੇਕਰਸ ਦੀ ਇਸ ਗਲਤੀ ਕਰਕੇ ਪੁਨੀਤ ਤੋਂ ਮੁਆਫੀ ਮੰਗੀ ਹੈ। ਇਸ ਦੌਰਾਨ ਉਸ ਨੇ ਕਿਹਾ ਕਿ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਇਸ ਦੇ ਨਾਲ ਹੀ ਸੰਨੀ ਮਜ਼ਾਕ ‘ਚ ਕਹਿੰਦੀ ਹੈ ਕਿ ਉਮੀਦ ਕਰਦੀ ਹਾਂ ਕਿ ਉਨ੍ਹਾਂ ਨੂੰ ਮਜ਼ੇਦਾਰ ਕਾਲ ਆਏ ਹੋਣਗੇ।