ਮੁੰਬਈ: ਵੈੱਬ ਸੀਰੀਜ਼ 'ਕਰਨਜੀਤ ਕੌਰ ਦ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਦੇ ਆਖ਼ਰੀ ਸੀਜ਼ਨ ਦੀ ਤਿਆਰੀ ਵਿੱਚ ਰੁੱਝੀ ਹੋਈ ਸੰਨੀ ਲਿਓਨੀ ਦਾ ਕਹਿਣਾ ਹੈ ਕਿ ਉਹ ਆਪਣੀਆਂ ਭੁੱਲੀਆਂ ਵਿੱਸਰੀਆਂ ਯਾਦਾਂ ਵਿੱਚ ਗੁਆਚ ਜਾਂਦੀ ਹੈ ਜਾਂ ਆਪਣੀ ਜ਼ਿੰਦਗੀ ਦੇ ਕਾਲੇ ਦੌਰ ਨੂੰ ਯਾਦ ਕਰਦੀ ਹੈ ਤਾਂ ਅਕਸਰ ਹੀ ਉਸ ਦੀਆਂ ਅੱਖਾਂ ਭਰ ਆਉਂਦੀਆਂ ਹਨ।


ਸੰਨੀ ਨੇ ਦੱਸਿਆ ਕਿ ਆਪਣੀ ਜ਼ਿੰਦਗੀ ਦੇ ਕੁਝ ਕਾਲੇ ਪੰਨਿਆਂ ਨੂੰ ਮੁੜ ਤੋਂ ਯਾਦ ਕਰਨਾ ਉਸ ਲਈ ਬਿਲਕੁਲ ਵੀ ਸੌਖਾ ਨਹੀਂ ਸੀ। ਉਹ ਚਾਹੁੰਦੀ ਸੀ ਕਿ ਇਨ੍ਹਾਂ ਨੂੰ ਮਾੜੇ ਸੁਫਨੇ ਵਾਂਗ ਛੇਤੀ ਭੁਲਾ ਦੇਵੇ। ਉਸ ਨੇ ਦੱਸਿਆ ਕਿ ਜਦ ਉਸ ਦੀ ਮਾਂ ਦਾ ਦੇਹਾਂ ਹੋਇਆ, ਉਸ ਸਮੇਂ ਉਸ ਦੇ ਪਿਤਾ ਕੈਂਸਰ ਨਾਲ ਜੂਝ ਰਹੇ ਸਨ ਤੇ ਕੁਝ ਹੀ ਸਮੇਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਮਗਰੋਂ ਸੰਨੀ ਨੇ ਵਿਆਹ ਹੋ ਗਿਆ ਤੇ ਭਾਰਤੀ ਟੀਵੀ ਸ਼ੋਅ ਤੋਂ ਸੱਦਾ ਪੱਤਰ ਮਿਲਿਆ। ਅਦਾਕਾਰਾ ਨੇ ਦੱਸਿਆ ਚੀਜ਼ਾਂ ਬੇਹੱਦ ਛੇਤੀ-ਛੇਤੀ ਹੋ ਰਹੀਆਂ ਸਨ।



ਕੈਨੇਡੀਆਈ-ਭਾਰਤੀ ਮੂਲ ਦੀ ਅਦਾਕਾਰਾ ਨੇ ਕਿਹਾ ਕਿ ਕੁਝ ਹਾਲਾਤ ਦੁਖਦਾਈ ਹਨ, ਜਿਨ੍ਹਾਂ ਨੂੰ ਉਹ ਯਾਦ ਨਹੀਂ ਕਰਨਾ ਚਾਹੁੰਦੀ। ਇਸ ਸ਼ੂਟਿੰਗ ਦੌਰਾਨ ਉਹ ਬੁਰੀ ਤਰ੍ਹਾਂ ਟੁੱਟ ਗਈ ਸੀ, ਉਸ ਨੂੰ ਇਸ ਤਰ੍ਹਾਂ ਰੋਂਦੀ ਦੇਖ ਪਤੀ ਡੇਨੀਅਲ ਵੈਬਰ ਵੀ ਡਰ ਗਏ ਸੀ। 'ਕਰਨਜੀਤ ਕੌਰ ਦ ਅਨਟੋਲਡ ਸਟੋਰੀ ਆਫ ਸੰਨੀ ਲਿਓਨੀ' ਸ਼ੁੱਕਰਵਾਰ ਤੋਂ ਜੀ5 ਓਟੀਟੀ ਮੰਚ 'ਤੇ ਚਲਾਈ ਜਾਵੇਗੀ। ਸੰਨੀ ਨੇ 'ਬਿੱਗ ਬੌਸ' ਟੀਵੀ ਸ਼ੋਅ ਅਤੇ 'ਜਿਸਮ 2', 'ਏਕ ਪਹੇਲੀ ਲੀਲਾ', 'ਰਈਸ ਤੇ ਵਨ ਨਾਈਟ ਸਟੈਂਡ' ਆਦਿ ਫ਼ਿਲਮਾਂ ਵਿੱਚ ਕੰਮ ਕੀਤਾ ਹੈ।