ਸੁਰਵੀਨ ਚਾਵਲਾ ਦੇ ਘਰ ਆਈ 'ਨੰਨ੍ਹੀ ਪਰੀ'
ਏਬੀਪੀ ਸਾਂਝਾ | 20 Apr 2019 01:15 PM (IST)
ਪੰਜਾਬੀ ਫ਼ਿਲਮਾਂ 'ਚ ਜਲਵੇ ਬਿਖੇਰਨ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਮਾਂ ਬਣ ਗਈ ਹੈ। ਉਸ ਨੇ 15 ਅਪਰੈਲ ਨੂੰ ਧੀ ਨੂੰ ਜਨਮ ਦਿੱਤਾ। ਸੁਰਵੀਨ ਅਤੇ ਉਸ ਦੇ ਪਤੀ ਅਕਸ਼ੈ ਠੱਕਰ ਨੇ ਆਪਣੀ ਧੀ ਦਾ ਨਾਂ ਈਵਾ ਰੱਖਿਆ ਹੈ।
ਮੁੰਬਈ: ਪੰਜਾਬੀ ਫ਼ਿਲਮਾਂ 'ਚ ਜਲਵੇ ਬਿਖੇਰਨ ਵਾਲੀ ਅਦਾਕਾਰਾ ਸੁਰਵੀਨ ਚਾਵਲਾ ਮਾਂ ਬਣ ਗਈ ਹੈ। ਉਸ ਨੇ 15 ਅਪਰੈਲ ਨੂੰ ਧੀ ਨੂੰ ਜਨਮ ਦਿੱਤਾ। ਸੁਰਵੀਨ ਅਤੇ ਉਸ ਦੇ ਪਤੀ ਅਕਸ਼ੈ ਠੱਕਰ ਨੇ ਆਪਣੀ ਧੀ ਦਾ ਨਾਂ ਈਵਾ ਰੱਖਿਆ ਹੈ। ਸੁਰਵੀਨ ਨੇ ਤਾਂ ਆਪਣੀ ਧੀ ਦੇ ਪੈਰਾਂ ਦੀ ਤਸਵੀਰ ਨੂੰ ਵੀ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਸੁਰਵੀਨ ਨੇ ਬਾਰੇ ਕਿਹਾ, ‘ਇਸ ਅਹਿਸਾਸ ਨੂੰ ਸ਼ਬਦਾਂ ‘ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ। ਅਸੀਂ ਕਾਫੀ ਖੁਸ਼ਕਿਸਮਤ ਹਾਂ।” ਪ੍ਰੇਗਨੈਂਸੀ ਦੌਰਾਨ ਸੁਰਵੀਨ ਆਪਣੇ ਇੰਸਟਾਗ੍ਰਾਮ ‘ਤੇ ਕਈ ਤਸਵੀਰਾਂ ਸ਼ੇਅਰ ਕਰਦੀ ਸੀ। ਜਿਸ ‘ਚ ਉਹ ਆਪਣੇ ਗਰਭਵਤੀ ਹੋਣ ਦੇ ਅਹਿਸਾਸ ਨੂੰ ਖੂਬ ਇੰਜੁਆਏ ਕਰਦੀ ਨਜ਼ਰ ਆਈ। ਸੁਰਵੀਨ ਨੇ 2015 ‘ਚ ਇਟਲੀ ‘ਚ ਅਕਸ਼ੈ ਠੱਕਰ ਨਾਲ ਵਿਆਹ ਕੀਤਾ ਸੀ। ਸੁਰਵੀਨ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੀ ਹੈ, ਉਸ ਨੇ ਵੈੱਬ ਸੀਰੀਜ਼ ‘ਸੇਕ੍ਰੇਡ ਗੇਮਸ’ 'ਚ ਛੋਟਾ ਜਿਹਾ ਕਿਰਦਾਰ ਨਿਭਾਇਆ ਸੀ।