ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਨੇ ਦਿੱਲੀ ਹਿੰਸਾ 'ਤੇ ਟਿੱਪਣੀ ਕੀਤੀ ਹੈ। ਉਸ ਨੇ ਦੰਗਿਆਂ ਦੀ ਰਾਜਨੀਤੀ 'ਤੇ ਕਵਿਤਾ ਦੇ ਅੰਦਾਜ਼ ਵਿੱਚ ਆਪਣੀ ਗੱਲ ਰੱਖੀ। ਇਸ ਦੇ ਨਾਲ ਹੀ ਦੰਗਿਆਂ 'ਚ ਹੋਈਆਂ ਮੌਤਾਂ ਲਈ ਹਿੰਦੂ-ਮੁਸਲਿਮ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਗਈ। ਐਕਟਰ ਦਾ ਮੈਸੇਜ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।


ਸੁਸ਼ਾਂਤ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ 'ਚ ਲਿਖਿਆ, "ਥੱਕ ਗਏ ਹੋਗੇ, ਸਾਂਸ ਲੋ ਜ਼ਰਾ। ਹਿਸਾਬ ਲੱਗਾ ਲੋ ਕਿ ਟੋਪੀ ਵਾਲਾ ਥਾ ਯਾ ਤਿਲਕ ਵਾਲਾ ਵੋ ਜੋ ਮਰਾ। ਅੱਬ ਭੀ ਜੀਅ ਨਹੀਂ ਭਰਾ? ਮੁਝੇ ਮਾਰ ਕਰ ਮਿਟਤੀ ਹੋ ਨਫ਼ਰਤ ਤੁਮਹਾਰੀ, ਤੋ ਖੁਦ ਚਲਕਰ ਆਉਂਗਾ ਤੁਮ ਤਕ ਯੇ ਵਾਦਾ ਹੈ ਮੇਰਾ। ਬਸ ਇਤਨੀ ਮੋਹਲਤ ਦੇਨਾ ਏ ਦੋਸਤ ਕਿ ਜੋ ਘਰ ਤੋੜੇ ਹੈਂ ਤੁਮਨੇ, ਉਨਮੇਂ ਸੇ ਕੁਝ ਤੋ ਮੈਂ ਫਿਰ ਬਨਾ ਦੂੰ ਜ਼ਰਾ।"


ਟੀਵੀ ਸ਼ੋਅ ਸਾਵਧਾਨ ਇੰਡੀਆ ਦੇ ਮੇਜ਼ਬਾਨ ਸੁਸ਼ਾਂਤ ਸਿੰਘ ਨੇ ਟਵਿਟਰ 'ਤੇ ਦਿੱਲੀ ਦੇ ਉੱਤਰ-ਪੂਰਬੀ ਖੇਤਰ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫਿਰਕੂ ਦੰਗਿਆਂ 'ਤੇ ਆਪਣੀ ਜ਼ਬਰਦਸਤ ਪ੍ਰਤੀਕ੍ਰਿਆ ਦੇ ਰਹੇ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਉਸ ਨੇ ਨਾਗਰਿਕਤਾ ਕਾਨੂੰਨ ਤੇ ਐਨਆਰਸੀ ਦੇ ਬਾਰੇ ਹਿੰਸਾ ਕਰਨ ਵਾਲਿਆਂ ਦੀ ਸਖ਼ਤ ਅਲੋਚਨਾ ਕੀਤੀ ਸੀ।