ਨਵੀਂ ਦਿੱਲੀ: ਭਾਰਤ ਤੇ ਨਿਊਜ਼ੀਲੈਂਡ 'ਚ ਟੈਸਟ ਸੀਰੀਜ਼ ਖਤਮ ਹੋ ਚੁੱਕੀ ਹੈ ਤੇ ਇੱਥੇ ਟੀਮ ਇੰਡੀਆ ਨੂੰ ਨਿਊਜ਼ੀਲੈਂਡ ਨੇ 2-0 ਨਾਲ ਹਰਾ ਕੇ ਟੈਸਟ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ। ਇਸ ਸੀਰੀਜ਼ 'ਚ ਟੀਮ ਇੰਡੀਆ ਦੇ ਸਾਰੇ ਬੱਲੇਬਾਜ਼ ਤਾਂ ਫੇਲ੍ਹ ਹੋਏ ਹੀ ਤਾਂ ਉੱਥੇ ਹੀ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਕੁਝ ਕਮਾਲ ਨਹੀਂ ਦਿਖਾ ਪਾਏ। ਇਸ 'ਤੇ ਸਾਬਕਾ ਕਪਤਾਨ ਕਪਿਲ ਦੇਵ ਨੇ ਵਿਰਾਟ ਕੋਹਲੀ ਦੀ ਬੱਲੇਬਾਜ਼ੀ ਦੌਰਾਨ ਸੰਘਰਸ਼ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

ਇਹ ਵੀ ਪੜ੍ਹੋ:

ਕਪਿਲ ਤੋਂ ਲੈ ਕੇ ਗਾਵਸਕਰ ਤੱਕ, ਮਿਲੋ '83' ਦੀ ਪੂਰੀ ਟੀਮ ਨਾਲ

'ਏਬੀਪੀ ਨਿਊਜ਼' ਨਾਲ ਗੱਲ-ਬਾਤ ਦੌਰਾਨ ਕਪਿਲ ਦੇਵ ਦਾ ਕਹਿਣਾ ਸੀ, "ਜਦ ਤੁਸੀਂ ਇੱਕ ਤੈਅ ਉਮਰ 'ਤੇ ਪਹੁੰਚ ਜਾਂਦੇ ਹੋ, ਜਦ ਤੁਸੀਂ 30 ਪਾਰ ਕਰ ਜਾਂਦੇ ਹੋ ਤਾਂ ਤੁਹਾਡੀਆਂ ਅੱਖਾਂ 'ਤੇ ਇਸ ਦਾ ਅਸਰ ਹੁੰਦਾ ਹੈ। ਅੰਦਰ ਆਉਂਦੀ ਗੇਂਦ ਉਨ੍ਹਾਂ ਦੀ ਤਾਕਤ ਹੁੰਦੀ ਸੀ ਤੇ ਕੋਹਲੀ ਉਸ ਨੂੰ ਫਲਿਪ ਕਰਕੇ ਚੌਕੇ ਲਈ ਭੇਜ ਦਿੰਦੇ ਸੀ। ਪਰ ਉਹ ਇਨ੍ਹਾਂ ਹੀ ਗੇਂਦਾਂ ਨਾਲ ਦੋ ਵਾਰ ਆਊਟ ਹੋ ਚੁੱਕੇ ਹਨ। ਇਸ ਲਈ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਦੇ ਨਾਲ ਬਿਹਤਰ ਤਾਲਮੇਲ ਬਿਠਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ:

ਟੀਮ ਇੰਡੀਆ 'ਚ ਇਨ੍ਹਾਂ 5 ਖਿਡਾਰੀਆਂ ਨੂੰ ਮਿਲੇਗਾ ਮੌਕਾ, ਇਨ੍ਹਾਂ 4 ਜਣਿਆਂ ਦੀ ਹੋ ਸਕਦੀ ਛੁੱਟੀ

ਰੋਹਿਤ ਸ਼ਰਮਾ ਨੇ ਇਸ ਲਈ ਚਹਿਲ ਨੂੰ ਕੁੱਟਿਆ, ਵਾਇਰਲ ਹੋ ਰਹੀ ਵੀਡੀਓ