ਨਵੀਂ ਦਿੱਲੀ: ਇੰਡੀਅਨ ਪ੍ਰੀਮੀਅਰ ਲੀਗ ਸ਼ੁਰੂ ਹੋਣ ਤੋਂ ਪਹਿਲਾਂ ਟੀਮ ਇੰਡੀਆ ਦੀ ਟੱਕਰ ਦੱਖਣੀ ਅਫਰੀਕਾ ਨਾਲ ਵਨਡੇ ਸੀਰੀਜ਼ 'ਚ ਹੋਵੇਗੀ। ਦੱਖਣੀ ਅਫਰੀਕਾ ਦੀ ਟੀਮ ਭਾਰਤ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡਣ ਆਵੇਗੀ। ਚਲੋ ਨਜ਼ਰ ਮਾਰੀਏ ਉਨ੍ਹਾਂ 5 ਖਿਡਾਰੀਆਂ 'ਤੇ ਜਿਨ੍ਹਾਂ ਨੂੰ ਟੀਮ 'ਚ ਜਗ੍ਹਾ ਮਿਲ ਸਕਦੀ ਹੈ ਤੇ ਉੱਥੇ ਹੀ 4 ਖਿਡਾਰੀ ਟੀਮ ਤੋਂ ਬਾਹਰ ਹੋ ਸਕਦੇ ਹਨ।


1. ਸ਼ੁਭਮਨ ਗਿੱਲ: ਵਿਰਾਟ ਕੋਹਲੀ ਗਿੱਲ ਨੂੰ ਟੀਮ 'ਚ ਬੈਕਅਪ ਦੇ ਤੌਰ 'ਤੇ ਸ਼ਾਮਲ ਕਰ ਸਕਦੇ ਹਨ। ਨੰਬਰ 3 'ਤੇ ਖਿਡਾ ਸਕਦੇ ਹਨ।

2. ਸ਼ਹਿਬਾਜ਼ ਨਦੀਮ: ਸ਼ਹਿਬਾਜ਼ ਨਦੀਮ ਦਾ ਕਰੀਅਰ ਜ਼ਿਆਦਾ ਖ਼ਾਸ ਨਹੀਂ ਰਿਹਾ ਪਰ ਨਦੀਮ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

3. ਸੂਰਿਆਕੁਮਾਰ ਯਾਦਵ: ਮੁੰਬਈ ਦੇ ਇਸ ਬੱਲੇਬਾਜ਼ ਸੂਰਿਆਕੁਮਾਰ ਕਿਸੇ ਵੀ ਥਾਂ 'ਤੇ ਬੱਲੇਬਾਜ਼ੀ ਕਰ ਸਕਦੇ ਹਨ। ਅਜਿਹੇ 'ਚ ਯਾਦਵ ਨੂੰ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

4. ਸੰਜੂ ਸੈਮਸਨ: ਇਹ ਇੱਕ ਅਜਿਹੇ ਖਿਡਾਰੀ ਨੇ ਜਿਨ੍ਹਾਂ ਨੂੰ ਕਈ ਮੌਕਿਆਂ 'ਤੇ ਟੀਮ 'ਚ ਲਿਆ ਜਾਣਾ ਸੀ, ਪਰ ਨਹੀਂ ਲਿਆ ਗਿਆ ਪਰ ਇਸ ਵਾਰ ਮੌਕਾ ਦਿੱਤਾ ਜਾ ਸਕਦਾ ਹੈ।

5. ਰਾਹੁਲ ਚਹਿਰ: ਰਾਜਸਥਾਨ ਦਾ 20 ਸਾਲਾਂ ਇਹ ਖਿਡਾਰੀ ਬੱਲੇ ਤੇ ਗੇਂਦ ਦੋਵਾਂ ਨਾਲ ਕਮਾਲ ਕਰਦਾ ਹੈ। ਅਜਿਹੇ 'ਚ ਡੈਬਿਊ ਕਰਨ ਵਾਲਾ ਇਹ ਖਿਡਾਰੀ ਕਮਾਲ ਕਰ ਸਕਦਾ ਹੈ।

ਇਨ੍ਹਾਂ 4 ਖਿਡਾਰੀਆਂ ਦੀ ਹੋ ਸਕਦੀ ਟੀਮ ਤੋਂ ਛੁੱਟੀ:

1. ਮਯੰਕ ਅਗਰਵਾਲ: ਮਯੰਕ ਅਗਰਵਾਲ ਤੋਂ ਕਈ ਉਮੀਦਾਂ ਕੀਤੀਆਂ ਜਾ ਰਹੀਆਂ ਸੀ, ਪਰ ਉਹ ਲਗਾਤਾਰ ਫੇਲ੍ਹ ਹੋ ਰਹੇ ਹਨ। ਅਜਿਹੇ 'ਚ ਇਨ੍ਹਾਂ ਨੂੰ ਟੀਮ 'ਚੋਂ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ।

2. ਕੇਦਾਰ ਯਾਦਵ: ਕੇਦਾਰ ਯਾਦਵ ਨਿਊਜ਼ੀਲੈਂਡ 'ਚ ਪੂਰੀ ਤਰ੍ਹਾਂ ਨਾਲ ਫੇਲ੍ਹ ਰਹੇ। ਅਜਿਹੇ 'ਚ ਉਨ੍ਹਾਂ ਨੂੰ ਦੱਖਣੀ ਅਫਰੀਕਾ ਦੌਰੇ ਤੋਂ ਵੀ ਬਾਹਰ ਕੀਤਾ ਜਾ ਸਕਦਾ ਹੈ।

3. ਸ਼ਿਵਮ ਦੂਬੇ: ਇਸ ਖਿਡਾਰੀ ਦੀ ਵੀ ਟੀਮ 'ਚੋਂ ਛੁੱਟੀ ਕੀਤੀ ਜਾ ਸਕਦੀ ਹੈ।

4. ਸ਼ਾਰਦੁਲ ਠਾਕੁਰ: ਸ਼ਾਰਦੁਲ ਠਾਕੁਰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ 'ਚ ਬੂਰੀ ਤਰ੍ਹਾਂ ਨਾਲ ਫੇਲ੍ਹ ਹੋਏ। ਇਸ ਕਰਕੇ ਉਨ੍ਹਾਂ ਨੂੰ ਇਸ ਵਾਰ ਟੀਮ ਇੰਡੀਆ 'ਚੋਂ ਬਾਹਰ ਕੀਤਾ ਜਾ ਸਕਦਾ ਹੈ।

ਸਬੰਧਤ ਖ਼ਬਰ:

Ind vs NZ, 2nd Test: ਤੀਸਰੇ ਦਿਨ ਹੀ ਭਾਰਤ ਦੀ ਸ਼ਰਮਨਾਕ ਹਾਰ, ਦੋ ਮੈਚਾਂ ਦੀ ਸੀਰੀਜ਼ 'ਚ ਨਿਊਜ਼ੀਲੈਂਡ ਨੇ ਕੀਤਾ ਕਲੀਨਸਵੀਪ