ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ‘ਤੇ ਪੀਐਮ ਮੋਦੀ ਹੈਰਾਨ, ਟਵੀਟ ਕਰਕੇ ਕਹੀ ਵੱਡੀ ਗੱਲ਼

ਏਬੀਪੀ ਸਾਂਝਾ   |  14 Jun 2020 05:23 PM (IST)

ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਨਾਲ ਫਿਲਮੀ ਜਗਤ ਹੀ ਨਹੀਂ ਬਲਕਿ ਰਾਜਨੀਤਕ ਜਗਤ ਵੀ ਸੋਗ 'ਚ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਕਈ ਨੇਤਾਵਾਂ ਨੇ ਸੁਸ਼ਾਂਤ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ।

ਨਵੀਂ ਦਿੱਲੀ: ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਦੀ ਮੌਤ ਨਾਲ ਫਿਲਮੀ ਜਗਤ ਹੀ ਨਹੀਂ ਬਲਕਿ ਰਾਜਨੀਤਕ ਜਗਤ ਵੀ ਸੋਗ 'ਚ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਸਣੇ ਕਈ ਨੇਤਾਵਾਂ ਨੇ ਸੁਸ਼ਾਂਤ ਦੀ ਮੌਤ 'ਤੇ ਦੁੱਖ ਜ਼ਾਹਰ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਟਵੀਟ ਕਰਕੇ ਸੋਗ ਜ਼ਾਹਰ ਕੀਤਾ ਹੈ।
ਇਸ ਦੇ ਨਾਲ ਹੀ ਰਾਜਨਾਥ ਸਿੰਘ ਨੇ ਦੁੱਖ ਜ਼ਾਹਰ ਕਰਦਿਆਂ ਕਿਹਾ,
“ਹਿੰਦੀ ਫਿਲਮਾਂ ਦੇ ਨੌਜਵਾਨ ਕਲਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੀ ਖ਼ਬਰ ਹੈਰਾਨ ਕਰਨ ਵਾਲੀ ਹੈ। ਉਸ ਦੀ ਅਦਾਕਾਰੀ ਦੀ ਯੋਗਤਾ, ਪ੍ਰਤਿਭਾ ਤੇ ਹੁਨਰ ਦੇ ਲੋਕ ਦੀਵਾਨੇ ਸੀ। ਉਸ ਦਾ ਗੁਜ਼ਰਨਾ ਦੁਖਦਾਈ ਹੈ ਅਤੇ ਇਹ ਫਿਲਮ ਜਗਤ ਲਈ ਇਕ ਵੱਡਾ ਘਾਟਾ ਹੈ। ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਬਖਸ਼ੇ। ''-
ਆਖਰ ਕਿਉਂ ਕੀਤਾ ਸੁਸ਼ਾਂਤ ਸਿੰਘ ਰਾਜਪੂਤ ਨੇ ਸੁਸਾਈਡ ? ਵੱਡਾ ਖੁਲਾਸਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ,
"ਮੇਰੇ ਕੋਲ ਸ਼ਬਦ ਨਹੀਂ ਹਨ, ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਅਜਿਹਾ ਕਿਉਂ ਕੀਤਾ। ਇੱਕ ਰੋਸ਼ਨ ਨੌਜਵਾਨ ਬੱਚੇ ਵਜੋਂ ਜੋ ਬਾਲਾਜੀ ਲੈ ਆਇਆ ਸੀ, ਉਹ ਇੱਕ ਸਿਤਾਰਾ ਬਣ ਗਿਆ ਜਿਸ ਨੇ ਪੂਰੇ ਦੇਸ਼ ਨੂੰ ਆਪਣਾ ਦੀਵਾਨਾ ਬਣਾਇਆ। ਤੁਸੀਂ ਬਹੁਤ ਲੰਮਾ ਰਸਤਾ ਤੈਅ ਕੀਤਾ ਸੀ ਅਤੇ ਅਜੇ ਹੋਰ ਬਹੁਤ ਮੀਲ ਅੱਗੇ ਅਜੇ ਵੀ ਜਾਣਾ ਸੀ। ਤੁਸੀਂ ਜਲਦੀ ਚਲੇ ਗਏ ਸੁਸ਼ਾਂਤ ਸਿੰਘ ਰਾਜਪੂਤ ਤੁਹਾਡੀ ਯਾਦ ਆਏਗੀ। ''-
 
© Copyright@2025.ABP Network Private Limited. All rights reserved.