ਮੁੰਬਈ: ਹਾਲ ਹੀ ‘ਚ ਧੋਨੀ ਫੇਮ ਸੁਸ਼ਾਂਤ ਸਿੰਘ ਰਾਜਪੂਤ ਦੀ ਫ਼ਿਲਮ ‘ਕੇਦਾਰਨਾਥ’ ਰਿਲੀਜ਼ ਹੋਈ ਜਿਸ ਨੂੰ ਔਡੀਅੰਸ ਨੇ ਚੰਗਾ ਹੁੰਗਾਰਾ ਦਿੱਤਾ ਹੈ। ਇਸ ਤੋਂ ਬਾਅਦ ਸੁਸ਼ਾਂਤ ਬਾਲੀਵੁੱਡ ‘ਚ ਆਪਣੀ ਅਗਲੀ ਫ਼ਿਲਮ ‘ਸੋਨ ਚਿੜੀਆ’ ਲੈ ਕੇ ਆ ਰਹੇ ਹਨ। ਹੁਣ ਸੁਸ਼ਾਂਤ ਕੋਲ ਕਈ ਫ਼ਿਲਮਾਂ ਹਨ।

ਜੀ ਹਾਂ, ਸੁਸ਼ਾਂਤ ਸਿੰਘ ਰਾਜਪੂਤ ਕੋਲ ਇੱਕ ਨਹੀਂ ਦੋ ਨਹੀਂ ਸਗੋਂ ਬਾਲੀਵੁੱਡ ਦੀਆਂ 12 ਫ਼ਿਲਮਾਂ ਦੇ ਆਫਰ ਹਨ। ਇਸ ਗੱਲ ਦਾ ਖੁਲਾਸਾ ਉਨ੍ਹਾਂ ਨੇ ਇੰਟਰਵਿਊ ‘ਚ ਕੀਤਾ ਹੈ। ਉਨ੍ਹਾਂ ਕਿਹਾ ਮੈਨੂੰ ਨਹੀਂ ਪਤਾ ਮੈਂ ਕਿਸ ਫ਼ਿਲਮ ਦੀ ਸ਼ੂਟਿੰਗ ਪਹਿਲਾਂ ਕਰਾਂਗਾ। ਉਨ੍ਹਾਂ ਨੇ ਅੱਗੇ ਕਿਹਾ, “’ਚੰਦਾ ਮਾਮਾ ਦੂਰ ਕੇ’ ਤੇ ਪੈਰਾਓਲੰਪੀਅਨ ਮੁਰਲੀਕਾਂਤ ਪੇਟਕਰ’ ਦੀ ਬਾਇਓਪਿਕ ‘ਤੇ ਅਜੇ ਕੰਮ ਚੱਲ ਰਿਹਾ ਹੈ ਤੇ ਇਹ ਫ਼ਿਲਮਾਂ ਪਾਈਪਲਾਈਨ ‘ਚ ਹਨ।”

ਸੁਸ਼ਾਂਤ ਦੀ ਫ਼ਿਲਮ ‘ਸੋਨ ਚਿੜੀਆ’ ‘ਚ ਉਨ੍ਹਾਂ ਨਾਲ ਭੂਮੀ ਪੇਡਨੇਕਰ, ਮਨੋਜ ਵਾਜਪਾਈ, ਰਣਵੀਰ ਸ਼ੌਰੀ ਜਿਹੇ ਸਟਾਰਸ ਵੀ ਹਨ। ਫ਼ਿਲਮ 8 ਫਰਵਰੀ ਨੂੰ ਰਿਲੀਜ਼ ਹੈ ਜਿਸ ’ਚ ਚੰਬਲ ਦੇ ਡਕੈਤਾਂ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ।