ਸਵਰਾ ਭਾਸਕਰ ਦਾ ਅਨੌਖਾ ਅੰਦਾਜ਼, ਵੱਖ-ਵੱਖ ਥਾਂਵਾਂ ‘ਤੇ ਵੱਖ-ਵੱਖ ਪਾਰਟੀਆਂ ਦੀ ਹਮਾਇਤ
ਏਬੀਪੀ ਸਾਂਝਾ | 09 May 2019 11:59 AM (IST)
ਬਾਲੀਵੁੱਡ ਐਕਟਰਸ ਸਵਰਾ ਭਾਸਕਰ ਰਾਜਨੀਤੀ ਦੇ ਮੰਚ ‘ਤੇ ਕਾਫੀ ਐਕਟਿਵ ਹੈ। ਇਸ ਲੋਕ ਸਭਾ ਚੋਣਾਂ ‘ਚ ਉਹ ਵੱਖ-ਵੱਖ ਪਾਰਟੀਆਂ ਦੇ ਕਈ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੀ ਹੈ।
ਨਵੀਂ ਦਿੱਲੀ: ਬਾਲੀਵੁੱਡ ਐਕਟਰਸ ਸਵਰਾ ਭਾਸਕਰ ਰਾਜਨੀਤੀ ਦੇ ਮੰਚ ‘ਤੇ ਕਾਫੀ ਐਕਟਿਵ ਹੈ। ਇਸ ਲੋਕ ਸਭਾ ਚੋਣਾਂ ‘ਚ ਉਹ ਵੱਖ-ਵੱਖ ਪਾਰਟੀਆਂ ਦੇ ਕਈ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੀ ਹੈ। ਸਵਰਾ ਭਾਸਕਰ ਨੇ ਆਪਣੇ ਪਸੰਦੀਦਾ ਉਮੀਦਵਾਰ ਦੇ ਪ੍ਰਚਾਰ ਦੀ ਸ਼ੁਰੂਆਤ ਬਿਹਾਰ ਤੋਂ ਕੀਤੀ। ਸਵਰਾ ਭਾਸਕਰ ਨੇ ਬਿਹਾਰ ਦੇ ਬੇਗੂਸਰਾਏ ਲੋਕ ਸਭਾ ਸੀਟ ਤੋਂ ਸੀਪੀਆਈ ਉਮੀਦਵਾਰ ਕਨ੍ਹਈਆ ਕੁਮਾਰ ਲਈ ਚੋਣ ਪ੍ਰਚਾਰ ਕੀਤਾ। ਉਨ੍ਹਾਂ ਨੇ ਬੇਗੂਸਰਾਏ ‘ਚ ਰੋਡ ਸ਼ੋਅ ਤੇ ਛੋਟੀਆਂ ਸਭਾਵਾਂ ਕਰ ਲੋਕਾਂ ਨੂੰ ਕਨ੍ਹਈਆ ਨੂੰ ਵੋਟ ਦੇਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਅੱਜ ਸਵਰਾ ਦਿੱਲੀ ‘ਚ ਆਪ ਉਮੀਦ ਵਾਰ ਰਾਘਵ ਚੱਢਾ ਲਈ ਚੋਣ ਪ੍ਰਚਾਰ ਕਰੇਗੀ। ਦਿਲਚਸਪ ਗੱਲ ਹੈ ਕਿ ਸਵਰਾ ਚੋਣ ਪ੍ਰਚਾਰ ‘ਚ ਕਿਸੇ ਇੱਕ ਪਾਰਟੀ ਨਾਲ ਨਹੀਂ ਹੈ। ਉਹ ਸੀਪੀਆਈ, ਕਾਂਗਰਸ ਤੇ ਆਪ ਲਈ ਚੋਣ ਪ੍ਰਚਾਰ ਕਰ ਰਹੀ ਹੈ। ਸਵਰਾ ਨੇ ਕੁਝ ਦਿਨ ਪਹਿਲਾਂ ਮੱਧ ਪ੍ਰਦੇਸ਼ ਦੇ ਭੋਪਾਲ ‘ਚ ਕਾਂਗਰਸ ਉਮੀਦਵਾਰ ਦਿਗਵਿਜੇ ਸਿੰਘ ਲਈ ਚੋਣ ਪ੍ਰਚਾਰ ਕੀਤਾ ਸੀ। ਸਵਰਾ ਦੇਸ਼ ਦੇ ਕਈ ਹਿੱਸਿਆਂ ‘ਚ ਜਾ ਕੇ ਸੀਪੀਆਈ ਉਮੀਦਵਾਰਾਂ ਦਾ ਪ੍ਰਚਾਰ ਵੀ ਕਰ ਚੁੱਕੀ ਹੈ। ਸੋਸ਼ਲ ਮੀਡੀਆ ‘ਤੇ ਵੀ ਸਵਰਾ ਰਾਜਨੀਤੀ ਨੂੰ ਲੈ ਕੇ ਕਾਫੀ ਐਕਟਿਵ ਹੈ ਜਿਸ ਕਾਰਨ ਕਈ ਵਾਰ ਉਸ ਨੂੰ ਅਲੋਚਨਾ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।