ਬਾਲੀਵੁੱਡ ਅਭਿਨੇਤਰੀ ਤਾਪਸੀ ਪੰਨੂ ਨੇ ਕੁਝ ਹਫਤੇ ਪਹਿਲਾਂ ਆਪਣੀ ਫਿਲਮ 'ਅਨਾਬੇਲ' ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਹੁਣ ਉਨ੍ਹਾਂ ਸੋਸ਼ਲ ਮੀਡੀਆ ਰਾਹੀਂ ਫੈਨਸ ਨੂੰ ਆਪਣੀ ਫਿਲਮ ਦੀ ਸ਼ੂਟਿੰਗ ਪੂਰੀ ਹੋਣ ਬਾਰੇ ਜਾਣਕਾਰੀ ਦਿੱਤੀ ਹੈ। ਤਾਪਸੀ ਨੇ ਹਾਲ ਹੀ ਵਿੱਚ ਸ਼ੂਟਿੰਗ ਦੇ ਆਖਰੀ ਦਿਨ ਤੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਤਸਵੀਰ ਸ਼ੇਅਰ ਕੀਤੀ ਹੈ ਅਤੇ ਕੈਪਸ਼ਨ ਵਿੱਚ ਇਸ ਫਿਲਮ ਬਾਰੇ ਕੁਝ ਸੰਕੇਤ ਦਿੱਤੇ ਹਨ, ਉਸ ਨੇ ਲਿਖਿਆ ਹੈ- ‘ਕੁਝ ਮਹੀਨੇ ਪਹਿਲਾਂ ਇਹ ਇੱਕ ਸੁਪਨੇ ਦੀ ਤਰ੍ਹਾਂ ਲੱਗਿਆ ਸੀ। 'ਅਨਾਬੇਲ' ਨੂੰ ਅਲਵਿਦਾ ਕਹਿਣ ਦਾ ਸਮਾਂ ਆ ਗਿਆ ਹੈ। ਜਲਦੀ ਹੀ ਸਿਨੇਮਾਘਰਾਂ 'ਚ ਮਿਲਾਂਗੇ। @deepaksundarrajan'
ਸ਼ੇਅਰ ਕੀਤੀ ਤਸਵੀਰ ਵਿੱਚ ਤਾਪਸੀ ਪੰਨੂ ਹਰੇ ਰੰਗ ਦੀ ਡਰੈੱਸ ਵਿੱਚ ਦਿਖਾਈ ਦੇ ਰਹੀ ਹੈ। ਨਾਲ ਹੀ ਇਸ ਤਸਵੀਰ 'ਚ ਇਕ ਸਪਾਟ ਲਾਈਟ ਵੀ ਦਿਖਾਈ ਦੇ ਰਹੀ ਹੈ। ਸੂਤਰਾਂ ਅਨੁਸਾਰ ਸਾਊਥ ਸਟਾਰ ਵਿਜੇ ਸੇਠੂਪਤੀ ਵੀ ਤਾਪਸੀ ਦੀ ਇਸ ਫਿਲਮ ਵਿੱਚ ਅਹਿਮ ਭੂਮਿਕਾ ਵਿੱਚ ਨਜ਼ਰ ਆਉਣਗੇ। ਬਤੌਰ ਨਿਰਦੇਸ਼ਕ ਦੀਪਕ ਸੁੰਦਰਾਰਾਜਨ ਦੀ ਇਹ ਪਹਿਲੀ ਫਿਲਮ ਹੈ, ਜਿਸ ਦੀ ਜ਼ਿਆਦਾਤਰ ਸ਼ੂਟਿੰਗ ਜੈਪੁਰ ਦੇ ਆਸ ਪਾਸ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਤਾਪਸੀ ਸ਼ੂਟ ਦੀਆਂ ਕਈ ਝਲਕ ਸਾਂਝੀਆਂ ਕਰ ਚੁੱਕੀ ਹੈ।
ਤਾਪਸੀ ਆਖਰੀ ਵਾਰ ਅਨੁਭਵ ਸਿਨਹਾ ਦੀ ਫਿਲਮ 'ਥੱਪੜ' 'ਚ ਦਿਖਾਈ ਦਿੱਤੀ ਸੀ। ਇਸ ਫਿਲਮ 'ਚ ਤਾਪਸੀ ਦੇ ਪ੍ਰਦਰਸ਼ਨ ਦੀ ਬਹੁਤ ਪ੍ਰਸ਼ੰਸਾ ਹੋਈ। ਅਨਾਬੇਲ ਤੋਂ ਇਲਾਵਾ ਉਸ ਕੋਲ ਪਾਈਪਲਾਈਨ ਵਿੱਚ ਕਈ ਫਿਲਮਾਂ ਹਨ, ਜਿਨ੍ਹਾਂ ਵਿੱਚ ਕ੍ਰਿਕਟਰ ਮਿਤਾਲੀ ਰਾਜ ਦੀ ਬਾਇਓਪਿਕ, ‘ਰਸ਼ਮੀ ਰਾਕੇਟ’ ਅਤੇ ‘ਹਸੀਨ ਦਿਲਰੂਬਾ’ ਸ਼ਾਮਲ ਹਨ।