ਮੁੰਬਈ: ਐਕਟਰ ਸੈਫ ਅਲੀ ਖ਼ਾਨ ਤੇ ਐਕਟਰਸ ਕਰੀਨਾ ਕਪੂਰ ਦਾ ਬੇਟਾ ਤੈਮੂਰ ਅਲੀ ਖ਼ਾਨ ਵੀ ਜਲਦੀ ਹੀ ਆਪਣਾ ਬਾਲੀਵੁੱਡ ਡੈਬਿਊ ਕਰਨ ਵਾਲਾ ਹੈ। ਜੀ ਹਾਂ, ਤੈਮੂਰ ਨੇ ਆਪਣੇ ਕਰੀਅਰ ਦੀ ਪਹਿਲੀ ਫ਼ਿਲਮ ਸਾਈਨ ਕਰ ਲਈ ਹੈ। ਉਹ ਫ਼ਿਲਮ ‘ਗੁੱਡ ਨਿਊਜ਼’ ਵਿੱਚ ਕਰੀਨਾ ਕਪੂਰ ਤੇ ਅਕਸ਼ੈ ਕੁਮਾਰ ਨਾਲ ਉਨ੍ਹਾਂ ਦੇ ਬੇਟੇ ਦੇ ਰੋਲ ‘ਚ ਨਜ਼ਰ ਆਵੇਗਾ।
ਇਸ ਫ਼ਿਲਮ ਲਈ ਕਰਨ ਜੌਹਰ ਇੱਕ ਬੱਚੇ ਦੀ ਭਾਲ ਕਰ ਰਹੇ ਸੀ। ਇਸ ਲਈ ਕਰੀਨਾ ਨੇ ਤੈਮੂਰ ਦਾ ਨਾਂ ਕਰਨ ਨੂੰ ਸੁਝਾਇਆ ਤੇ ਕਰਨ ਨੂੰ ਵੀ ਕਰੀਨਾ ਦਾ ਆਇਡੀਆ ਪਸੰਦ ਆਇਆ। ਹੁਣ ਖ਼ਬਰਾਂ ਨੇ ਕਿ ਇਸ ਫ਼ਿਲਮ ਲਈ ਤੈਮੂਰ ਨੂੰ ਇੱਕ ਕਰੋੜ ਰੁਪਏ ਫੀਸ ਦਿੱਤੀ ਜਾ ਰਹੀ ਹੈ।
ਕਰਨ ਦੀ ਇਸ ਫ਼ਿਲਮ ‘ਚ ਅਕਸ਼ੈ ਤੇ ਕਰੀਨਾ ਤੋਂ ਇਲਾਵਾ ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਤੇ ਕਿਆਰਾ ਅਡਵਾਨੀ ਵੀ ਨਜ਼ਰ ਆਉਣਗੇ। ‘ਗੁੱਡ ਨਿਊਜ਼’ ‘ਚ ਨਜ਼ਰ ਆਉਣ ਨਾਲ ਤੈਮੂਰ ਦੀ ਫੈਨ ਫੌਲੋਇੰਗ ਨਾਲ ਫ਼ਿਲਮ ਨੂੰ ਵੀ ਫਾਇਦਾ ਹੀ ਹੋਵੇਗਾ।