ਮੁੰਬਈ: ਸੋਸ਼ਲ ਮੀਡੀਆ ‘ਤੇ ਸੈਫ ਅਲੀ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦਾ ਬੇਟਾ ਤੈਮੂਰ ਅਲੀ ਖ਼ਾਨ ਬੇਹੱਦ ਫੇਮਸ ਹੈ। ਉਹ ਹੁਣ ਤੋਂ ਹੀ ਕਿਸੇ ਸਟਾਰ ਤੋਂ ਘੱਟ ਨਹੀਂ ਪਰ ਪਟੌਦੀ ਖਾਨਦਾਨ ਦੇ ਛੋਟੇ ਨਵਾਬ ਦੀ ਪ੍ਰਸਿੱਧੀ ਉਸ ਦੇ ਗੁਆਂਢੀਆਂ ਲਈ ਸਿਰਦਰਦ ਬਣ ਗਈ ਹੈ। ਇਸ ਕਾਰਨ ਉਸ ਦੇ ਗੁਆਂਢੀਆਂ ਨੂੰ ਪੁਲਿਸ ਦੀ ਮਦਦ ਲੈਣੀ ਪਈ।
ਤੈਮੂਰ ਦੇ ਗੁਆਢੀਆਂ ਨੇ ਤੈਮੂਰ ਖਿਲਾਫ ਨਹੀਂ ਸਗੋਂ ਉਸ ਪਪਰਾਜੀ ਖਿਲਾਫ ਸ਼ਿਕਾਇਤ ਕੀਤੀ ਹੈ ਜੋ ਰੋਜ਼ ਤੈਮੂਰ ਦੀਆਂ ਤਸਵੀਰਾਂ ਲਈ ਹੱਲਾ-ਗੁੱਲਾ ਕਰਦੇ ਹਨ। ਇਨ੍ਹਾਂ ਕਰਕੇ ਸੈਫ-ਕਰੀਨਾ ਦੇ ਗੁਆਢੀਆਂ ਨੂੰ ਕਾਫੀ ਪ੍ਰੇਸਾਨੀ ਹੁੰਦੀ ਹੈ। ਆਖਰ ‘ਚ ਪ੍ਰੇਸ਼ਾਨ ਹੋ ਗੁਆਢੀਆਂ ਨੇ ਪੁਲਿਸ ‘ਚ ਸ਼ਿਕਾਇਤ ਕੀਤੀ ਹੈ।
ਇਸ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਪਪਰਾਜੀ ਨੂੰ ਸੈਫੀਨਾ ਦੇ ਘਰ ਤੋਂ ਬਾਹਰ ਤੋਂ ਹਟਾ ਦਿੱਤਾ ਹੈ ਪਰ ਸੈਫ ਨੇ ਇੱਕ ਇੰਟਰਵਿਊ ‘ਚ ਕਿਹਾ ਕਿ ਉਨ੍ਹਾਂ ਦੇ ਗੁਆਂਢੀ ਨੇ ਕਿਸੇ ਖਿਲਾਫ ਕੋਈ ਸ਼ਿਕਾਇਤ ਨਹੀਂ ਕੀਤੀ ਹੈ। ਬੇਸ਼ੱਕ ਘਰ ਦੇ ਬਾਹਰ ਨਾ ਸਹੀ ਪਰ ਬਾਕੀ ਥਾਂਵਾਂ ‘ਤੇ ਸਾਨੂੰ ਫੌਲੋ ਕੀਤਾ ਜਾਂਦਾ ਹੈ।