ਮੁੰਬਈ: ਬਾਲੀਵੁੱਡ ਦੇ ਸਟਾਰ ਐਕਟਰ ਰਣਵੀਰ ਸਿੰਘ ਜਲਦੀ ਹੀ ਫ਼ਿਲਮ '83' ਦੀ ਸ਼ੂਟਿੰਗ ਸ਼ੁਰੂ ਕਰਨ ਵਾਲੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਅਜੇ ਸ਼ੁਰੂ ਨਹੀਂ ਹੋਈ ਪਰ ਫ਼ਿਲਮ ਪਹਿਲਾਂ ਹੀ ਸੁਰਖੀਆਂ ‘ਚ ਛਾਈ ਹੋਈ ਹੈ। ਇਸ ਦਾ ਕਾਰਨ ਹੈ ਫ਼ਿਲਮ ਬਾਰੇ ਰੋਜ਼ ਨਵੇਂ ਖੁਲਾਸੇ। ਹੁਣ ਖ਼ਬਰ ਹੈ ਕਿ ਫ਼ਿਲਮ ‘ਚ ਇੱਕ ਤਮਿਲ ਐਕਟਰ ਦੀ ਐਂਟਰੀ ਹੋ ਰਹੀ ਹੈ।
ਜੀ ਹਾਂ, ਫ਼ਿਲਮ ‘83’ ‘ਚ ਦੀ ਕਾਸਟਿੰਗ ਅਜੇ ਹੋ ਰਹੀ ਹੈ। ਇਸ ‘ਚ ਹੁਣ ਤਮਿਲ ਸਟਾਰ ਜੀਵਾ ਦੀ ਐਂਟਰੀ ਹੋਈ ਹੈ। ਜੀਵਾ ਫ਼ਿਲਮ ‘ਚ ਸਾਬਕਾ ਕ੍ਰਿਕਟਰ ਸ਼੍ਰੀਕਾਂਤ ਦਾ ਰੋਲ ਅਦਾ ਕਰਨਗੇ। ਜੀਵਾ ਦੀ ਇਹ ਪਹਿਲੀ ਬਾਲੀਵੁੱਡ ਫ਼ਿਲਮ ਹੋਵੇਗੀ। ਇਸ ਤੋਂ ਪਹਿਲਾਂ ਫ਼ਿਲਮ ‘ਚ ਗੇਂਦਬਾਜ਼ ਬਲਵਿੰਦਰ ਸਿੰਘ ਦੇ ਕਿਰਦਾਰ ਲਈ ਪੰਜਾਬੀ ਕਲਾਕਾਰ ਐਮੀ ਵਿਰਕ ਦੀ ਐਂਟਰੀ ਹੋ ਚੁੱਕੀ ਹੈ।
ਜੀਵਾ ਨੇ ਫ਼ਿਲਮ ਲਈ ਸ਼੍ਰੀਕਾਂਤ ਦਾ ਰੋਲ ਕਰਨ ਲਈ ਉਨ੍ਹਾਂ ਦੀ ਵੀਡੀਓ ਹੁਣ ਤੋਂ ਹੀ ਦੇਖਣੀ ਸ਼ੁਰੂ ਕਰ ਦਿੱਤੀਆਂ ਹਨ। ਜੀਵਾ ਇਸ ਰੋਲ ਨੂੰ ਕਰ ਰਹੇ ਹਨ। ਇਸ ‘ਤੇ ਫ਼ਿਲਮੇਕਰਸ ਨੇ ਖੁਦ ਮੋਹਰ ਲਾਈ ਹੈ ਜਿਸ ਲਈ ਜੀਵਾ ਹੁਣ ਆਪਣਾ 7 ਕਿਲੋ ਵਜ਼ਨ ਵੀ ਵਧਾਉਣਗੇ।
ਫ਼ਿਲਮ ‘83’ ਦਾ ਡਾਇਰੈਕਸ਼ਨ ਕਬੀਰ ਖ਼ਾਨ ਕਰ ਰਹੇ ਹਨ ਜਿਸ ‘ਚ ਰਣਵੀਰ ਸਿੰਘ ਕਪਿਲ ਦੇਵ ਦੇ ਰੋਲ ਨੇ ਨਿਭਾਉਂਦੇ ਨਜ਼ਰ ਆਉਣਗੇ। ਫ਼ਿਲਮ 10 ਅਪ੍ਰੈਲ, 2020 ਨੂੰ ਰਿਲੀਜ਼ ਹੋ ਰਹੀ ਹੈ।