ਕਿਸ਼ਵਰ ਨੇ ਜੋ ਟਵੀਟ ਕਾਂਗਰਸ ‘ਤੇ ਨਿਸ਼ਾਨਾ ਸਾਧਦੇ ਹੋਏ ਕੀਤਾ ਹੈ, ਉਸ ‘ਚ ਉਹ ਆਪ ਹੀ ਘਿਰ ਗਈ ਹੈ। ਇਸ ‘ਚ ਕਿਸ਼ਵਰ ਨੇ ਲਿਖਿਆ, “ਉਸ ਦਿਨ ਦਾ ਇੰਤਜ਼ਾਰ ਰਹੇਗਾ ਜਦੋਂ ਰਾਹੁਲ ਗਾਂਧੀ ਦੇਸ਼ ਦੇ ਸਭ ਬਾਲਗ ਮਰਦਾਂ ਨੂੰ ਸਾਲ ‘ਚ ਕੁਝ ਤੈਅ ਦਿਨਾਂ ਲਈ ਫਰੀ ਸੈਕਸ ਮੁਹੱਈਆ ਕਰਵਾਉਣਗੇ।” ਕਿਸ਼ਵਰ ਦਾ ਟਵੀਟ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਪਸੰਦ ਨਹੀਂ ਆਇਆ।
ਸੀਨੀਅਰ ਪਤੱਰਕਾਰ ਰਾਹੁਲ ਦੇਵ ਨੇ ਕਿਹਾ ਕਿ ਯਕੀਨ ਨਹੀਂ ਹੋ ਰਿਹਾ ਹੈ ਕਿ ਇਹ ਟਵੀਟ ਕਿਸ਼ਵਰ ਨੇ ਲਿਖਿਆ ਹੈ। ਉਧਰ ਕਈ ਲੋਕਾਂ ਨੇ ਇਸ ਟਵੀਟ ਤੋਂ ਬਾਅਦ ਕਿਸ਼ਵਰ ਦੀ ਖੂਬ ਆਲੋਚਨਾ ਕੀਤੀ ਹੈ।
ਕਾਂਗਰਸ ਪ੍ਰਧਾਨ ਰਾਹੁਲ ਨੇ ਸੋਮਵਾਰ ਨੂੰ ਛੱਤੀਸਗੜ੍ਹ ‘ਚ ਕਿਸਾਨ ਸੰਮੇਲਨ ‘ਚ ਕਿਹਾ ਸੀ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ‘ਚ ਆਉਂਦੀ ਹੈ ਤਾਂ ਸਭ ਗਰੀਬ ਪਰਿਵਾਰਾਂ ਲਈ ਯੂਨੀਵਰਸਲ ਬੇਸਿਕ ਇਨਕਮ ਦਾ ਐਲਾਨ ਕੀਤਾ ਜਾਵੇਗਾ ਤਾਂ ਜੋ ਕੋਈ ਗਰੀਬ ਭੁੱਖਾ ਨਾ ਸੌਂ ਸਕੇ।