ਨਵੀਂ ਦਿੱਲੀ: ਹਰ ਸਾਲ ਭਾਰਤ ਤੋਂ ਕਈ ਹਜ਼ਾਰ ਮਜ਼ਦੂਰ ਰੁਜ਼ਗਾਰ ਦੀ ਭਾਲ ‘ਚ ਖਾੜੀ ਦੇਸ਼ਾਂ ‘ਚ ਜਾਂਦੇ ਹਨ ਪਰ ਉਨ੍ਹਾਂ ‘ਚ ਕਈ ਕਦੇ ਵਾਪਸ ਨਹੀਂ ਆਉਂਦੇ। ਟੀਓਆਈ ਮੁਤਾਬਕ ਪਿਛਲੇ ਚਾਰ ਸਾਲਾਂ ‘ਚ 28,523 ਭਾਰਤੀਆਂ ਦੀ ਛੇ ਖਾੜੀ ਦੇਸ਼ਾਂ ‘ਚ ਮੌਤ ਹੋਈ ਹੈ। ਮਰਨ ਵਾਲੇ ਭਾਰਤੀਆਂ ‘ਚ ਜ਼ਿਆਦਾਤਰ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਰਾਜਸਥਾਨ, ਪੰਜਾਬ, ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ ਦੇ ਹਨ।

ਰਿਪੋਰਟ ਮੁਤਾਬਕ ਸਭ ਤੋਂ ਜ਼ਿਆਦਾ ਮੌਤ ਸਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ‘ਚ ਹੋਈ ਹੈ। ਇਨ੍ਹਾਂ ਮੌਤਾਂ ਪਿੱਛੇ ਘਰ ਦੀ ਖ਼ਰਾਬ ਹਾਲਤ, ਕਰਜ਼ ਅਤੇ ਏਜੰਟਾਂ ਦਾ ਧੋਖਾ ਅਤੇ ਪਰਿਵਾਰਕ ਕਲੇਸ਼ ਵੀ ਜ਼ਿੰਮੇਵਾਰ ਹਨ। 2017 ਦੇ ਅਧਿਕਾਰਕ ਰਿਕਾਰਡ ਮੁਤਾਬਕ ਭਾਰਤ ਦੇ 22.53 ਲੱਖ ਲੋਕ ਖਾੜੀ ਦੇਸ਼ਾਂ ‘ਚ ਕੰਮ ਕਰਦੇ ਹਨ।



ਤੇਲੰਗਾਨਾ ਐਨਆਰਆਈ ਵਿੰਗ ਦੇ ਅਧਿਕਾਰੀ ਈ ਚਿੱਟਟੀ ਬਾਬੂ ਨੇ ਟੀਓਆਈ ਨਾਲ ਗੱਲ ਕਰ ਦੱਸਿਆ, “ਜੁਲਾਈ 2014 ਤੋਂ ਹੁਣ ਤਕ ਅਸੀ ਕਰੀਬ 518 ਡੈਡ ਬਾਡੀ ਨੂੰ ਵਾਪਸ ਦੇਸ਼ ‘ਚ ਲਿਆਉਣ ‘ਚ ਮਦਦ ਕੀਤੀ ਹੇ। ਅਸੀ ਗਰੀਬੀ ਰੇਖਾ ਤੋਂ ਹੇਠ ਲੋਕਾਂ ਦੀ ਮਦਦ ਲਈ ਹਵਾਈ ਅੱਡੇ ‘ਤੇ ਮ੍ਰਿਤਕਾਂ ਦੀ ਲਾਸ਼ ਨੂੰ ਉਨ੍ਹਾਂ ਦੇ ਘਰ ਤਕ ਪਹੁੰਚਾਉਣ ‘ਚ ਮਦਦ ਕੀਤੀ ਹੈ।”

ਇਸ ਸਬੰਧੀ ਮਿਲੇ ਕੁਝ ਅੰਕੜਿਆਂ 'ਤੇ ਵੀ ਨਜ਼ਰ ਮਾਰੋ:

  •      ਖਾੜੀ ਦੇਸ਼ਾਂ ‘ਚ 2015 ਦੇ ਮੁਕਾਬਲੇ 2017 ‘ਚ ਕੰਮ ਕਰਨ ਵਾਲਿਆਂ ਸੀ ਗਿਣਤੀ ‘ਚ ਵਾਧਾ ਹੋਇਆ ਹੈ। ਸਿਰਫ ਕੁਵੈਤ ‘ਚ ਕੰਮ ਕਰਨ ਵਾਲਿਆਂ ਦੀ ਗਿਣਤੀ ਕਮੀ ਆਈ ਹੈ।


 

  •      2018 ਦੀ ਗੱਲ ਕਰੀਏ ਤਾਂ 1614 ਲੋਕਾਂ ਦੀ ਮੌਤ ਅਮਰੀਕਾ,200 ਲੋਕ ਬਹਿਰੀਨ ‘ਚ, 595 ਕੁਵੈਤ, 483 ਓਮਾਨ, 261 ਕਤਰ ਅਤੇ 2,277 ਸਾਊਦੀ ‘ਚ ਮਾਰੇ ਗਏ।


 

  •      40 ਭਾਰਤੀ ਨਾਗਰਿਕ 15 ਵੱਖ-ਵੱਖ ਦੇਸ਼ਾਂ ‘ਚ ਸਜ਼ਾ ਕੱਟਦੇ ਹੋਏ ਆਪਣੀ ਜਾਨ ਗਵਾ ਬੈਠੇ। ਜਦਕਿ 8445 ਭਾਰਤੀ 68 ਵੱਖ-ਵੱਖ ਦੇਸ਼ਾਂ ਦੀ ਜੇਲ੍ਹਾਂ ‘ਚ ਬੰਦ ਹਨ।