ਨਵੀਂ ਦਿੱਲੀ: ਦਿੱਲੀ ਪੁਲਿਸ ਨੇ ਸਪਾਈਸਜੈਟ ਦੇ ਸੀਐਮਡੀ ਅਜੈ ਸਿੰਘ ਅਤੇ ਏਅਰਲਾਈਨ ਦੇ ਸੱਤ ਹੋਰ ਨਿਰਦੇਸ਼ਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਧੋਖਾਧੜੀ ਦੇ ਮਾਮਲੇ ‘ਚ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਐਫਆਈਆਰ ਕੋਰਟ ਦੇ ਹੁਕਮਾਂ ਤੋਂ ਬਾਅਦ ਗ੍ਰੇਟਰ ਕੈਲਾਸ਼ ਪੁਲਿਸ ਥਾਣੇ ‘ਚ ਦਰਜ ਕੀਤੀ ਗਈ ਹੈ।
ਪੁਲਿਸ ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦੱਖਣੀ ਦਿੱਲੀ ਦੇ ਪ੍ਰਾਈਵੇਟ ਸਲਾਹਕਾਰ ਪੁਨੀਤ ਦੀਵਾਨ ਨੇ ਆਪਣੀ ਸ਼ਿਕਾਇਤ ‘ਚ ਇਲਜ਼ਾਮ ਲਗਾਇਆ ਹੈ ਕਿ ਕੰਪਨੀ ਨੇ ਉਸ ਦੀ ਸੇਵਾਵਾਂ ਲਈਆਂ ਪਰ ਭੁਗਤਾਨ ਨਹੀਂ ਕੀਤਾ। ਅਧਿਕਾਰੀ ਨੇ ਦੱਸਿਆ ਕਿ ਦੀਵਾਨ ਨੇ ਦਿੱਲੀ ਹਾਈ ਕੋਰਟ ਦਾ ਰੁਖ਼ ਕਰਨ ਤੋਂ ਪਹਿਲਾਂ ਸ਼ਿਕਾਇਤ ਦਰਜ ਕਰਵਾਈ ਹੈ।
ਅਧਿਕਾਰੀ ਨੇ ਇਹ ਵੀ ਦੱਸਿਆਂ ਕਿ ਕੋਈ ਵੀ ਕਾਨੂੰਨੀ ਕਦਮ ਜਾਂਚ ਤੋਂ ਬਾਅਦ ਚੁੱਕਿਆ ਜਾਵੇਗਾ। ਜਦਕਿ ਸਪਾਈਜੈਟ ਦੇ ਬੁਲਾਰੇ ਨੇ ਇਨ੍ਹਾਂ ਇਲਜ਼ਾਮਾਂ ਨੂੰ ਗ਼ਲਤ, ਫਰਜ਼ੀ ਅਤੇ ਮਨਘੜਤ ਦੱਸ ਸਿਰੇ ਤੋਂ ਨਕਾਰਿਆ ਹੈ।