ਅਜੈ ਦੀ 'ਤਾਨਾਜੀ' ਨੇ 15 ਦਿਨਾਂ 'ਚ ਕਮਾਏ 200 ਕਰੋੜ ਰੁਪਏ, ਬਣਾਇਆ ਖਾਸ ਰਿਕਾਰਡ
ਏਬੀਪੀ ਸਾਂਝਾ | 25 Jan 2020 02:27 PM (IST)
Box Office Report of Ajay Devgn: ਬਾਲੀਵੁੱਡ ਐਕਟਰ ਅਜੈ ਦੇਵਗਨ ਫ਼ਿਲਮ ਇੰਡਸਟਰੀ 'ਚ 29 ਸਾਲ ਤੋਂ ਕੰਮ ਕਰ ਰਹੇ ਹਨ ਅਤੇ ਉਹ 100 ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ। ਹਾਲ ਹੀ 'ਚ ਉਨ੍ਹਾਂ ਦੀ 100ਵੀਂ ਫ਼ਿਲਮ 'ਤਾਨਾਜੀ: ਦ ਅਨਸੰਗ ਵਾਰੀਅਰ' ਰਿਲੀਜ਼ ਹੋਈ ਜਿਸ ਨੇ ਬਾਕਸ ਆਫਿਸ 'ਤੇ 200 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਮੁੰਬਈ: ਬਾਲੀਵੁੱਡ ਸਟਾਰ ਅਜੈ ਦੇਵਗਨ ਦੀ 100ਵੀਂ ਰਿਲੀਜ਼ ਫ਼ਿਲਮ 'ਤਾਨਾਜੀ' ਬਾਕਸ-ਆਫਿਸ 'ਤੇ ਕਮਾਈ ਦੇ ਮਾਮਲੇ 'ਚ ਲਗਾਤਾਰ ਨਵੇਂ ਰਿਕਾਰਡ ਕਾਈਮ ਕਰ ਰਹੀ ਹੈ। ਫ਼ਿਲਮ ਨੇ ਪਹਿਲਾਂ 100 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਬਾਅਦ 'ਚ ਫ਼ਿਲਮ ਨੇ 200 ਕਰੋੜ ਰੁਪਏ ਦਾ ਅੰਕੜਾ ਵੀ ਪਾਰ ਕਰ ਲਿਆ। ਆਪਣੇ ਇੰਨੇ ਵੱਡੇ ਫ਼ਿਲਮੀ ਸਫਰ 'ਚ ਅਜੈ ਦੇਵਗਨ ਨੇ ਇੱਕ ਟ੍ਰੈਂਡ ਹਮੇਸ਼ਾ ਕਾਈਮ ਰੱਖੀਆ ਹੈ ਅਤੇ ਉਹ ਹੈ ਆਪਣੀਆਂ ਫ਼ਿਲਮ ਦਾ ਜ਼ਿਆਦਾ ਪ੍ਰਮੋਸ਼ਨ ਨਹੀਂ ਕਰਦੇ। ਅਜਿਹਾ ਨਹੀਂ ਕਿ ਉਹ ਪ੍ਰਮੋਸ਼ਨ ਬਿਲਕੁਲ ਨਹੀਂ ਕਰਦੇ। ਪਰ ਉਹ ਅੱਜ ਦੇ ਸਮੇਂ 'ਚ ਪ੍ਰਮੋਸ਼ਨ ਦੀ ਦੌੜ 'ਚ ਘੱਟ ਹੀ ਦੌੜਦੇ ਨਜ਼ਰ ਆਉਂਦੇ ਹਨ। ਜਿਸ ਦੇ ਬਾਅਦ ਵੀ ਉਨ੍ਹਾਂ ਦੀਆਂ ਫ਼ਿਲਮਾਂ ਲਗਾਤਾਰ ਟ੍ਰੈਂਡ ਕਰਦੀਆਂ ਹਨ। ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਫ਼ਿਲਮਾਂ ਦੀ ਕਮਾਈ ਦੇ ਨਵੇਂ ਰਿਕਾਰਡ ਬਣਦੇ ਹਨ। ਇਸ ਰਿਪੋਰਟ 'ਚ ਅੱਗੇ ਪੜ੍ਹਦੇ ਹਾਂ ਬਾਕਸ-ਆਫਿਸ 'ਤੇ ਕਮਾਲ ਕਰ ਚੁੱਕਿਆਂ ਉਨ੍ਹਾਂ ਦੀਆਂ ਫ਼ਿਲਮਾਂ ਬਾਰੇ:- 200 Crore Club: ਅਜੈ ਦੇਵਗਨ ਦੀਆਂ ਜ਼ਿਆਦਾ ਫ਼ਿਲਮਾਂ ਨੂੰ ਇਸ ਕਲੱਬ 'ਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਇਸ ਕਲੱਬ 'ਚ ਅਜੈ ਦੀ ਦੋ ਫ਼ਿਲਮਾਂ ਹੀ ਐਂਟਰੀ ਕਰ ਸਕੀਆਂ ਹਨ। ਇਸ ਅੰਕੜੇ ਨੂੰ ਛੂਹਣ ਵਾਲੀ ਅਜੈ ਦੇਵਗਨ ਦੀ ਪਹਿਲੀ ਫ਼ਿਲਮ 2017 'ਚ 'ਗੋਲਮਾਲ ਅਗੇਨ' ਸੀ। ਜਿਸ ਨੇ 205.70 ਕਰੋੜ ਰੁਪਏ ਦੀ ਕੀਤੀ ਸੀ। ਇਸ ਕਲੱਬ 'ਚ ਐਂਟਰੀ ਕਰਨ ਵਾਲੀ ਅਜੈ ਦੇਵਗਨ ਦੀ ਦੂਜੀ ਫ਼ਿਲਮ ‘ਤਾਨਾਜੀ - ਦ ਅਨਸੰਗ ਵਾਰੀਅਰ’ ਹੈ। ਇਹ ਫ਼ਿਲਮ ਨੇ 15 ਦਿਨਾਂ ‘ਚ ਇਹ ਅੰਕੜਾ ਪਾਰ ਕਰ ਲਿਆ। ਫ਼ਿਲਮ ਨੇ ਹੁਣ ਤੱਕ 202 ਕਰੋੜ ਦੀ ਕਮਾਈ ਕੀਤੀ ਹੈ। 101 ਵੀਂ ਫਿਲਮ ਦੀ ਵੀ ਕੀਤੀ ਸ਼ੁਰੂਆਤ: ਅਜੇ ਦੇਵਗਵ ਨੇ ਆਪਣੀ 101 ਵੀਂਂ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਮੰਗਲਵਾਰ ਨੂੰ, ਅਜੈ ਦੇਵਗਨ ਨੇ ਐਸਐਸ ਰਾਜਾਮੌਲੀ ਦੇ ਮੈਗਨਮ ਓਪਸ "ਆਰਆਰਆਰ" ਦੀ ਸ਼ੂਟਿੰਗ ਸ਼ੁਰੂ ਕੀਤੀ. ਅਜੈ ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨੂੰ ਦਿੱਤੀ। ਅਜੇ ਦੇਵਗਨ ਨੇ ਇੱਕ ਟਵੀਟ ਨੂੰ ਰਿਟਵੀਟ ਕਰਦਿਆਂ ਕਿਹਾ ਕਿ ਉਹ ਰਾਜਮੌਲੀ ਨਾਲ ਕੰਮ ਕਰਕੇ ਬਹੁਤ ਖੁਸ਼ ਹਨ।